ਲਾਲੂ ਪ੍ਰਸਾਦ ਨੇ ਪਰਿਵਾਰ ਤੇ ਪਾਰਟੀ ਆਗੂਆਂ ਨਾਲ ਮਨਾਇਆ ਜਨਮ ਦਿਨ, ਕੱਟਿਆ 78 ਕਿਲੋ ਦਾ ਕੇਕ
Wednesday, Jun 11, 2025 - 02:46 PM (IST)

ਪਟਨਾ- ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਨੇ ਬੁੱਧਵਾਰ ਨੂੰ ਪਟਨਾ 'ਚ ਆਪਣੇ ਪਰਿਵਾਰ ਨਾਲ ਕੇਕ ਕੱਟ ਕੇ ਆਪਣਾ 78ਵਾਂ ਜਨਮਦਿਨ ਮਨਾਇਆ। ਪ੍ਰਸਾਦ ਨੇ ਆਪਣਾ ਜਨਮਦਿਨ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਸਰਕਾਰੀ ਨਿਵਾਸ ਸਥਾਨ 10 ਸਰਕੂਲਰ ਰੋਡ 'ਤੇ ਮਨਾਇਆ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਮੌਜੂਦ ਸਨ। ਉਨ੍ਹਾਂ ਨੇ 10 ਸਰਕੂਲਰ ਰੋਡ 'ਤੇ ਪਾਰਟੀ ਵਰਕਰਾਂ ਦੁਆਰਾ ਲਿਆਂਦਾ ਗਿਆ 78 ਕਿਲੋਗ੍ਰਾਮ ਦਾ ਕੇਕ ਵੀ ਤਲਵਾਰ ਨਾਲ ਕੱਟਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪਾਰਟੀ ਸੁਪਰੀਮੋ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ 'ਚ ਪਾਰਟੀ ਵਰਕਰ ਰਾਬੜੀ ਦੇਵੀ ਦੇ ਨਿਵਾਸ ਸਥਾਨ ਦੇ ਬਾਹਰ ਇਕੱਠੇ ਹੋਏ। ਇਸ ਮੌਕੇ 'ਤੇ ਉਤਸ਼ਾਹਿਤ ਪਾਰਟੀ ਵਰਕਰਾਂ ਨੇ ਡਾਂਸ ਕੀਤਾ ਅਤੇ ਮਠਿਆਈਆਂ ਵੰਡੀਆਂ। ਹੋਰ ਰਾਜਨੀਤਿਕ ਹਲਕਿਆਂ ਤੋਂ ਉਨ੍ਹਾਂ ਨੂੰ ਵਧਾਈਆਂ ਮਿਲੀਆਂ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਵੀ ਲਾਲੂ ਪ੍ਰਸਾਦ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਰਾਜਦ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਉਹ ਭਾਰਤੀ ਰਾਜਨੀਤੀ 'ਚ ਇਕ ਮੋਹਰੀ ਸ਼ਕਤੀ ਰਹੇ ਹਨ, ਜਿਨ੍ਹਾਂ ਨੇ ਨਜ਼ਰਅੰਦਾਜ ਕੀਤੇ ਲੋਕਾਂ ਨੂੰ ਸੱਤਾ ਦੇ ਕੇਂਦਰ 'ਚ ਰੱਖਿਆ ਹੈ।'' ਲਾਲੂ ਦੀ ਧੀ ਰੋਹਿਣੀ ਆਚਾਰੀਆ ਨੇ 'ਐਕਸ' 'ਤੇ ਪੋਸਟ ਕੀਤਾ,''ਸਾਡੀ ਸਭ ਤੋਂ ਵੱਡੀ ਪ੍ਰੇਰਨਾ, ਸਾਡੀ ਤਾਕਤ, ਸਾਡੇ ਕਵਚ, ਸਾਡੇ ਆਦਰਸ਼, ਸਾਡੇ ਮਾਣ, ਸਾਡੇ ਮਾਰਗਦਰਸ਼ਕ, ਸਾਡੇ ਸੁਪਰਮੈਨ, ਸਾਡੇ ਪਾਪਾ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ...। ਹੈਪੀ ਬਰਥਡੇਅ ਪਾਪਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8