ਲਾਲੂ ਪਰਿਵਾਰ ''ਤੇ ਨਿਤੀਸ਼ ਕੁਮਾਰ ਦਾ ਪਲਟਵਾਰ

Friday, Jul 28, 2017 - 02:43 PM (IST)

ਲਾਲੂ ਪਰਿਵਾਰ ''ਤੇ ਨਿਤੀਸ਼ ਕੁਮਾਰ ਦਾ ਪਲਟਵਾਰ

ਪਟਨਾ— ਲਾਲੂ ਪਰਿਵਾਰ ਦੇ ਦੋਸ਼ਾਂ 'ਤੇ ਨਿਤੀਸ਼ ਕੁਮਾਰ ਨੇ ਪਲਟਵਾਰ ਕਰਦੇ ਹੋਏ ਬਿਹਾਰ ਵਿਧਾਨਸਭਾ 'ਚ ਅੱਜ ਕਿਹਾ ਕਿ ਸੱਤਾ ਸੇਵਾ ਦੇ ਲਈ ਹੁੰਦੀ ਹੈ, ਨਾ ਕਿ ਭ੍ਰਿਸ਼ਟਾਚਾਰ ਦੇ ਲਈ। ਹੁਣ ਬਿਹਾਰ 'ਚ ਸਰਕਾਰ ਚਲੇਗੀ, ਜਨਤਾ ਦੀ ਸੇਵਾ ਕਰੇਗੀ ਅਤੇ ਭ੍ਰਿਸ਼ਟਾਚਾਰ ਅਤੇ ਅਨਿਆਂ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਤੇਜਸਵੀ ਦੀ ਸÎਭ ਗੱਲਾਂ ਦਾ ਜਵਾਬ ਦਵਾਗਾਂ ਪਰ ਅੱਜ ਜੁਮੇ ਦਾ ਦਿਨ ਹੈ ਅਤੇ ਉਹ ਕੋਈ ਰੁਕਾਵਟ ਨਹੀਂ ਚਾਹੁੰਦੇ। 
ਨਿਤੀਸ਼ ਨੇ ਲਾਲੂ ਨੂੰ ਭ੍ਰਿਸ਼ਟ ਨੇਤਾ ਦੇ ਤੌਰ 'ਤੇ ਪੇਸ਼ ਕਰਦੇ ਹੋਏ ਦੋ ਸ਼ਬਦਾਂ 'ਚ ਕਿਹਾ ਕਿ ਸੰਪਰਦਾਇਕਤਾ ਕਾਰਨ ਭ੍ਰਿਸ਼ਟਾਚਾਰ ਨੂੰ ਛੂਟ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਪਹਿਲੇ ਵੀ ਉਹ ਲਾਲੂ 'ਤੇ ਹਮਲਾ ਕਰਦੇ ਹੋਏ ਇਹ ਕਹਿ ਚੁੱਕੇ ਹਨ ਕਿ ਕਫਨ 'ਚ ਜੇਬ ਨਹੀਂ ਹੁੰਦੀ। ਦੱਸ ਦਈਏ ਕਿ ਬਿਹਾਰ ਵਿਧਾਨਸਭਾ 'ਚ ਕੁੱਲ ਵਿਧਾਇਕਾਂ ਦੀ ਸੰਖਿਆ 243 ਹੈ। ਇਸ ਹਿਸਾਬ ਨਾਲ ਬਹੁਮਤ ਦਾ ਜਾਦੁਈ ਆਂਕੜਾ 122 ਹੁੰਦਾ ਹੈ। ਨਿਤੀਸ਼ ਕੁਮਾਰ ਨੇ ਵਿਸ਼ਵਾਸ ਮਤ ਦਾ ਪ੍ਰਸਤਾਵ ਰੱਖਿਆ ਹੈ, ਜਿਸ 'ਤੇ ਵਿਧਾਨਸਭਾ 'ਚ ਵੋਟਿੰਗ ਸ਼ੁਰੂ ਹੋ ਗਈ ਹੈ।


Related News