ਲਾਲੂ ਦਾ ਟਵੀਟ ਵਾਰ, ਨਿਤੀਸ਼ ਨੇ ਲਗਾਈ ਬਿਹਾਰ ''ਚ ਘੱਪਲਿਆਂ ਦੀ ਭਾਰੀ ਸੇਲ

11/12/2017 12:15:38 PM

ਪਟਨਾ— ਬਿਹਾਰ 'ਚ ਉਜ਼ਾਗਰ ਹੋ ਰਹੇ ਘੱਪਲਿਆਂ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਮੁੱਖਮੰਤਰੀ 'ਤੇ ਸ਼ਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨਿਤੀਸ਼ ਕੁਮਾਰ 'ਤੇ ਲਗਾਤਾਰ ਹਮਲਾ ਬੋਲ ਰਹੇ ਹਨ।
ਇਕ ਵਾਰ ਫਿਰ ਉਨ੍ਹਾਂ ਨੇ ਟਵੀਟ ਕਰਦੇ ਹੋਏ ਨਿਤੀਸ਼ 'ਤੇ ਦੋਸ਼ ਲਗਾਇਆ ਹੈ ਕਿ ਨਿਤੀਸ਼ ਨੇ ਬਿਹਾਰ 'ਚ ਘੱਪਲਿਆਂ ਦੀ ਸੇਲ ਲਗਾ ਰੱਖੀ ਹੈ। ਨਿਤੀਸ਼ ਇਹ ਮੰਨਦੇ ਹਨ ਕਿ ਇਕ ਘੱਪਲਾ ਕਰਨ 'ਤੇ ਉਨ੍ਹਾਂ ਨੂੰ ਤਿੰਨ ਘੱਪਲੇ ਕਰਨ ਦੀ ਛੂਟ ਹੈ।


ਲਾਲੂ ਨੇ ਨਿਤੀਸ਼ 'ਤੇ ਸਵਾਲੀਆ ਅੰਦਾਜ 'ਚ ਸ਼ਿਕੰਜਾ ਕੱਸਦੇ ਹੋਏ ਕਿਹਾ ਕਿ ਕੀ ਅੱਜ ਤੱਕ ਨਿਤੀਸ਼ ਨੇ ਕਿਸੇ ਛੋਟੇ ਕਰਮਚਾਰੀ ਨੂੰ ਛੱਡ ਕੇ ਕਿਸੀ 'ਵੱਡੀ ਮੱਛੀ' 'ਤੇ ਕੋਈ ਕਾਰਵਾਈ ਕੀਤੀ ਹੈ। 
ਬਿਹਾਰ 'ਚ ਮਹਾਗਠਜੋੜ ਟੁੱਟਣ ਦੇ ਬਾਅਦ ਤੋਂ ਲਗਾਤਾਰ ਸੱਤਾ ਪੱਖ ਅਤੇ ਵਿਰੋਧੀ ਪੱਖ ਵੱਲੋਂ ਇਕ ਦੂਜੇ 'ਤੇ ਦੋਸ਼ ਲਗਾਉਣ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲੇ ਲਾਲੂ ਪ੍ਰਸਾਦ ਦੇ ਬੇਟੇ ਤੇਜਸਵੀ ਨੇ ਮੁੱਖਮੰਤਰੀ 'ਤੇ ਰਾਜ 'ਚ ਹੋ ਰਹੇ ਘੱਪਲਿਆਂ ਨੂੰ ਲੈ ਕੇ ਹਮਲਾ ਬੋਲਿਆ ਸੀ।


Related News