ਲਾਲੂ ਯਾਦਵ ਦੀ ਕਿਡਨੀ ਟਰਾਂਸਪਲਾਂਟ ਦਾ ਆਪਰੇਸ਼ਨ ਰਿਹਾ ਸਫ਼ਲ : ਤੇਜਸਵੀ ਯਾਦਵ

12/05/2022 3:33:40 PM

ਪਟਨਾ (ਭਾਸ਼ਾ)- ਰਾਸ਼ਟਰੀ ਜਨਤਾ ਦਲ (ਰਾਜਦ) ਸੁਪਰੀਮੋ ਲਾਲੂ ਪ੍ਰਸਾਦ ਦੇ ਪੁੱਤਰ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਸਿੰਗਾਪੁਰ 'ਚ ਗੁਰਦੇ ਟਰਾਂਸਪਲਾਂਟ ਦਾ ਆਪਰੇਸ਼ਨ ਸਫ਼ਲ ਰਿਹਾ। ਤੇਜਸਵੀ ਨੇ ਰਾਜਦ ਸੁਪਰੀਮੋ (74) ਨੂੰ ਆਪਰੇਸ਼ਨ ਥੀਏਟਰ ਤੋਂ ਆਈ.ਸੀ.ਯੂ. ਲਿਜਾਏ ਜਾਣ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਪਿਤਾ ਜੀ ਦਾ ਗੁਰਦਾ ਟਰਾਂਸਪਲਾਂਟ ਆਪਰੇਸ਼ਨ ਸਫ਼ਲਤਾਪੂਰਵਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਰੇਸ਼ਨ ਥੀਏਟਰ ਤੋਂ ਆਈ.ਸੀ.ਯੂ. ਟਰਾਂਸਪਲਾਂਟ ਕੀਤਾ ਗਿਆ।''

 

पापा का किडनी ट्रांसप्लांट ऑपरेशन सफलतापूर्वक होने के बाद उन्हें ऑपरेशन थियेटर से आईसीयू में शिफ्ट किया गया।

डोनर बड़ी बहन रोहिणी आचार्य और राष्ट्रीय अध्यक्ष जी दोनों स्वस्थ है। आपकी प्रार्थनाओं और दुआओं के लिए साधुवाद। 🙏🙏 pic.twitter.com/JR4f3XRCn2

— Tejashwi Yadav (@yadavtejashwi) December 5, 2022

ਲਾਲੂ ਦੀ ਵੱਡੀ ਧੀ ਰੋਹਿਣੀ ਆਚਾਰੀਆ ਨੇ ਆਪਣੇ ਪਿਤਾ ਨੂੰ ਗੁਰਦਾ ਦਿੱਤਾ ਹੈ। ਤੇਜਸਵੀ ਨੇ ਕਿਹਾ,''ਗੁਰਦਾ ਦਾਨ ਕਰਨ ਵਾਲੀ ਭੈਣ ਰੋਹਿਣੀ ਆਚਾਰੀਆ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀ ਦੋਵੇਂ ਸਿਹਤਮੰਦ ਹਨ। ਤੁਹਾਡੀ ਪ੍ਰਾਰਥਨਾਵਾਂ ਅਤੇ ਦੁਆਵਾਂ ਲਈ ਧੰਨਵਾਦ।''


DIsha

Content Editor

Related News