ਜੇਲ ''ਚ ਹੋਣ ਦੇ ਬਾਵਜੂਦ ਟਵਿਟਰ ''ਤੇ ਆਜ਼ਾਦ ਹੈ ''ਲਾਲੂ''

Saturday, Jan 06, 2018 - 11:43 PM (IST)

ਜੇਲ ''ਚ ਹੋਣ ਦੇ ਬਾਵਜੂਦ ਟਵਿਟਰ ''ਤੇ ਆਜ਼ਾਦ ਹੈ ''ਲਾਲੂ''

ਰਾਂਚੀ—ਲਾਲੂ ਯਾਦਵ ਭਲਾ ਹੀ ਚਾਰਾ ਘੋਟਾਲਾ ਮਾਮਲੇ 'ਚ ਜੇਲ 'ਚ ਹੈ ਪਰ ਟਵਿਟਰ 'ਤੇ ਲਾਲੂ ਦੀ ਆਵਾਜ਼ ਅੱਜ ਵੀ ਬੁਲੰਦ ਹੈ। ਸ਼ਨੀਵਾਰ ਨੂੰ ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਲਾਲੂ ਦੇ ਟਵਿਟਰ ਅਕਾਊਂਟ ਤੋਂ ਲਗਾਤਾਰ ਟਵੀਟ ਕੀਤਾ ਜਾਂਦਾ ਰਿਹਾ।
ਲਾਲੂ ਨੇ ਲਿਖਿਆ ਕਿ ਝਾੜ-ਫੂੰਕ ਅਤੇ ਜਾਦੂ-ਤੁਣੇ ਨਾਲ ਈਮਾਨਦਾਰੀ ਸਾਬਤ ਕਰਨ ਵਾਲੇ ਭਾਜਪਾਈ ਮੰਤਰ ਸਾਡੇ ਨਾਲ ਆਓ, ਨਹੀਂ ਤਾਂ ਤੁਹਾਨੂੰ ਬਰਬਾਦ ਕਰ ਦੇਵਾਂਗੇ ਨੂੰ ਮੰਨਣ ਦੀ ਬਜਾਏ ਮੈਂ ਸਮਾਜਿਕ ਨਿਆਂ ਸਮਾਨਤਾ ਲਈ ਖੁਸ਼ੀ-ਖੁਸ਼ੀ ਲੜਦੇ ਹੋਏ ਮਰਨਾ ਪਸੰਦ ਕਰਾਂਗਾ। ਲਾਲੂ ਦੇ ਵੈਰੀਫਾਈਡ ਟਵਿਟਰ ਅਕਾਊਂਟ ਤੋਂ ਉਨ੍ਹਾਂ ਦੇ ਸਮਰਥਕਾਂ ਵਲੋਂ ਕੀਤੇ ਗਏ ਹਰ ਟਵੀਟ ਨੂੰ ਰੀ ਟਵੀਟ ਵੀ ਕੀਤਾ ਗਿਆ, ਨਾਲ ਹੀ ਸਮਰਥਕਾਂ ਦੇ ਨਾਂ ਲਾਲੂ ਯਾਦਵ ਨੇ ਆਪਣੇ ਪੱਤਰ ਨੂੰ ਵੀ ਜਾਰੀ ਕੀਤਾ।
ਇਸ 'ਚ ਉਨ੍ਹਾਂ ਨੇ ਸੰਯਮ ਵਰਤਣ ਦੀ ਗੱਲ ਕਹੀ। ਅਜਿਹੇ 'ਚ ਸਾਰਿਆਂ ਦੇ ਮਨ 'ਚ ਇਕ ਸਵਾਲ ਉੱਠਦਾ ਰਿਹਾ, ਆਖਿਰ ਲਾਲੂ ਦਾ ਅਕਾਉਂਟ ਕੌਣ ਹੈਂਡਲ ਕਰ ਰਿਹਾ ਹੈ।ਟਵਿਟਰ 'ਤੇ ਚਰਚਾ ਦਾ ਵਿਸ਼ਾ ਵੀ ਲਾਲੂ ਵਲੋਂ ਚੁੱਕੇ ਗਏ ਸਵਾਲ ਬਣੇ ਰਹੇ। ਜੇਲ 'ਚ ਰਹਿਣ ਦੌਰਾਨ ਵੀ ਲਾਲੂ ਦੇ ਅਕਾਊਂਟ ਤੋਂ ਕਈ ਸਵਾਲ ਕੀਤੇ ਗਏ।


Related News