SGPC ਖਿਲਾਫ਼ ਸ਼ਿਕਾਇਤ ਨੂੰ ਲੈ ਕੇ ਇਕਬਾਲ ਸਿੰਘ ਲਾਲਪੁਰਾ 'ਤੇ ਸਰਨਾ ਦਾ ਤਿੱਖਾ ਬਿਆਨ
Sunday, Aug 06, 2023 - 01:42 PM (IST)
ਨਵੀਂ ਦਿੱਲੀ- ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਕੁਝ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਕੀਤੀ ਸੀ। ਉਨ੍ਹਾਂ SGPC ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸ੍ਰੀ ਆਨੰਦਪੁਰ ਸਾਹਿਬ 'ਚ ਮਹਿੰਗੀ ਕੀਮਤ 'ਤੇ ਜ਼ਮੀਨ ਖਰੀਦੀ ਗਈ ਹੈ। 70 ਲੱਖ ਰੁਪਏ ਦੀ ਕੋਠੀ 2.70 ਕਰੋੜ ਰੁਪਏ ਵਿਚ ਖਰੀਦ ਕੇ ਗੁਰੂ ਕੀ ਗੋਲਕ ਨਾਲ ਧੋਖਾ ਕੀਤਾ ਗਿਆ ।ਓਧਰ ਇਕਬਾਲ ਸਿੰਘ ਲਾਲਪੁਰਾ ਨੇ ਇਸ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ 3 ਹਫਤੇ ਦੀ ਜਾਂਚ ਕਰ ਕੇ ਰਿਪੋਰਟ ਸੌਂਪੀ ਜਾਵੇ, ਇਸ ਤੋਂ ਬਾਅਦ ਕਮਿਸ਼ਨ ਖੁਦ ਕਾਰਵਾਈ ਕਰੇਗਾ।
ਇਹ ਵੀ ਪੜ੍ਹੋ- ਸਿੱਖ ਬੁੱਧੀਜੀਵੀਆਂ ਨੇ SGPC ਮੈਂਬਰ 'ਤੇ ਲਾਏ ਗੰਭੀਰ ਦੋਸ਼, ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਰੱਖੀ ਮੰਗ
ਇਸ ਬਾਬਤ ਦਿੱਲੀ ਅਕਾਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਕਬਾਲ ਸਿੰਘ ਲਾਲਪੁਰਾ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲਾਲਪੁਰਾ ਵਲੋਂ SGPC ਦੇ ਖਰਚਿਆਂ 'ਤੇ ਉਂਗਲ ਚੁੱਕ ਰਹੇ ਹਨ ਪਰ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ (DSGMC) ਨਾਲ ਸਬੰਧਿਤ ਸਿੱਖ ਸਕੂਲਾਂ ਦੀ ਕੋਈ ਪ੍ਰਵਾਹ ਨਹੀਂ, ਉਨ੍ਹਾਂ ਇਸ ਮੁੱਦੇ 'ਤੇ ਚੁੱਪ ਰਹਿਣ ਦੀ ਆਲੋਚਨਾ ਕੀਤੀ। ਸਰਨਾ ਨੇ ਅੱਗੇ ਕਿਹਾ ਕਿ ਲੱਗਦਾ ਹੈ ਕਿ ਲਾਲਪੁਰਾ ਅੰਨ੍ਹੇਪਣ ਤੋਂ ਪੀੜਤ ਹਨ। SGPC ਆਪਣੇ ਮਾਲੀਏ ਨਾਲ ਕੀ ਕਰ ਰਹੀ ਹੈ ਪਰ ਹਰਮੀਤ ਸਿੰਘ ਕਾਲਕਾ ਅਤੇ ਸਿਰਸਾ ਵਲੋਂ ਚਲਾਏ ਜਾ ਰਹੇ DSGMC ਦੇ ਮੁਕੰਮਲ ਦੀਵਾਲੀਏਪਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀ ਨਜ਼ਰ ਧੁੰਦਲੀ ਹੋ ਜਾਂਦੀ ਹੈ। ਸਰਨਾ ਨੇ ਲਾਲਪੁਰਾ ਨੂੰ ਕਾਲਕਾ-ਸਿਰਸਾ ਜੋੜੀ ਦੇ ਅਧੀਨ DSGMC'ਤੇ 330 ਤੋਂ ਵੱਧ ਕਰੋੜ ਦੇ ਕਰਜ਼ੇ ਦੇ ਬੋਝ ਬਾਰੇ ਬੋਲਣ ਦੀ ਚੁਣੌਤੀ ਦਿੱਤੀ।
ਇਹ ਵੀ ਪੜ੍ਹੋ- ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੀ ਬਦਲੇਗੀ 'ਸੂਰਤ', PM ਮੋਦੀ ਨੇ ਰੱਖਿਆ ਨੀਂਹ ਪੱਥਰ
ਸਰਨਾ ਨੇ ਕਿਹਾ ਕਿ DSGMC ਨਾਲ ਸਬੰਧਤ ਸਕੂਲ ਢਹਿ ਗਏ ਹਨ ਅਤੇ ਜਲਦੀ ਹੀ ਉਨ੍ਹਾਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਲਪੁਰਾ ਨੂੰ ਕਾਲਕਾ ਅਤੇ ਸਿਰਸਾ ਦੀ ਪ੍ਰਧਾਨਗੀ 'ਚ ਦਿੱਲੀ ਵਿਚ ਵਿਰਾਸ ਸਿੱਖ ਸੰਸਥਾਵਾਂ ਦੇ ਵਿਨਾਸ਼ 'ਤੇ ਆਪਣੀ ਚਿੰਤਾ ਜ਼ਾਹਰ ਕਰਨੀ ਚਾਹੀਦੀ ਹੈ। ਜੇਕਰ ਲਾਲਪੁਰਾ DSGMC ਦੇ ਮਾਮਲਿਆਂ ਦੀ ਤਰਸਯੋਗ ਸਥਿਤੀ ਬਾਰੇ ਇਕ ਸ਼ਬਦ ਵੀ ਨਹੀਂ ਬੋਲ ਸਕਦੇ ਤਾਂ ਉਨ੍ਹਾਂ ਨੂੰ SGPC ਅਤੇ ਇਸਦੇ ਖਰਚਿਆਂ ਬਾਰੇ ਗੱਲ ਕਰਨ ਦਾ ਕੋਈ ਤਰਕ ਨਹੀਂ ਬਣਦਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8