ਮਿਜ਼ੋਰਮ ਨੂੰ ਮਿਲਿਆ ਨਵਾਂ ਮੁੱਖ ਮੰਤਰੀ, ZPM ਨੇਤਾ ਲਾਲਦੁਹੋਮਾ ਨੇ ਚੁੱਕੀ ਅਹੁਦੇ ਦੀ ਸਹੁੰ

Friday, Dec 08, 2023 - 01:21 PM (IST)

ਆਈਜ਼ੋਲ- ਜੋਰਾਮ ਪੀਪੁਲਜ਼ ਮੂਵਮੈਂਟ (ZPM) ਦੇ ਨੇਤਾ ਲਾਲਦੁਹੋਮਾ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਮਿਜ਼ੋਰਮ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਆਈਜ਼ੋਲ ਵਿਚ ਰਾਜਭਵਨ ਕੰਪੈਲਕਸ 'ਚ ਹੋਏ ਸਮਾਰੋਹ ਦੌਰਾਨ ਲਾਲਦੁਹੋਮਾ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਹਰੀ ਬਾਬੂ ਕੰਭਮਪਤੀ ਨੇ ਲਾਲਦੁਹੋਮਾ ਨੂੰ ਅਹੁਦੇ ਦੀ ਸਹੁੰ ਚੁਕਾਈ। ZPM ਦੇ 11 ਹੋਰ ਨੇਤਾ ਵੀ ਮੰਤਰੀ ਅਹੁਦੇ ਦੀ ਸਹੁੰ ਲੈਣਗੇ।

ਇਹ ਵੀ ਪੜ੍ਹੋ- ਮਿਜ਼ੋਰਮ ’ਚ ZPM ਨੂੰ ਮਿਲਿਆ ਬਹੁਮਤ, 40’ਚੋਂ 27 ਸੀਟਾਂ ਜਿੱਤੀਆਂ

ਸਹੁੰ ਚੁੱਕ ਸਮਾਗਮ ਰਾਜਭਵਨ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਮਿਜ਼ੋ ਨੈਸ਼ਨਲ ਫਰੰਟ (MNF) ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੋਰਮਥੰਗਾ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿਚ MNF ਦੇ ਵਿਧਾਇਕ ਦਲ ਦੇ ਨੇਤਾ ਲਾਲਚੰਦਮਾ ਰਾਲਤੇ ਸਮੇਤ ਸਾਰੇ ਵਿਧਾਇਕ ਸ਼ਾਮਲ ਹੋਏ। ਮੰਗਲਵਾਰ ਨੂੰ ZPM ਵਿਧਾਇਕ ਦਲ ਨੇ ਲਾਲਦੁਹੋਮਾ ਨੂੰ ਆਪਣਾ ਨੇਤਾ ਅਤੇ ਕੇ. ਸਪਡਾਂਗਾ ਨੂੰ ਉਪ ਨੇਤਾ ਚੁਣਿਆ ਸੀ।  ਦੱਸ ਦੇਈਏ ਕਿ ਮਿਜ਼ੋਰਮ ਵਿਚ 40 ਮੈਂਬਰੀ ਵਿਧਾਨ ਸਭਾ ਹੈ ਅਤੇ ਸੂਬੇ ਵਿਚ ਮੁੱਖ ਮੰਤਰੀ ਸਮੇਤ 12 ਮੰਤਰੀ ਹੋ ਸਕਦੇ ਹਨ। ZPM ਨੇ 7 ਨਵੰਬਰ ਨੂੰ ਹੋਈਆਂ ਸੂਬਾ ਵਿਧਾਨ ਸਭਾ ਚੋਣਾਂ ਵਿਚ 40 ਵਿਚੋਂ 27 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਸਾਬਕਾ ਅਕਾਲੀ ਵਿਧਾਇਕ ਦੇ ਘਰ ਬਾਹਰ ਫਾਇਰਿੰਗ ਦੇ ਮਾਮਲੇ 'ਚ ਲਾਰੈਂਸ-ਗੋਲਡੀ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Tanu

Content Editor

Related News