ਰਾਮ ਮੰਦਰ ਅੰਦੋਲਨ ਬਣ ਗਿਆ ਸੀ ਧਰਮ ਨਿਰਪੱਖਤਾ ਦੀ ਮੁੜ ਸਥਾਪਨਾ ਦਾ ਪ੍ਰਤੀਕ : ਅਡਵਾਨੀ

Saturday, Jan 13, 2024 - 07:50 PM (IST)

ਰਾਮ ਮੰਦਰ ਅੰਦੋਲਨ ਬਣ ਗਿਆ ਸੀ ਧਰਮ ਨਿਰਪੱਖਤਾ ਦੀ ਮੁੜ ਸਥਾਪਨਾ ਦਾ ਪ੍ਰਤੀਕ : ਅਡਵਾਨੀ

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਹੈ ਕਿ ਰਾਮ ਜਨਮ ਭੂਮੀ ਅੰਦੋਲਨ ਦਾ ਮੁੱਢਲਾ ਮੰਤਵ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਮੁੜ ਉਸਾਰੀ ਸੀ ਅਤੇ ਇਹ ਅਖੌਤੀ ਧਰਮ ਨਿਰਪੱਖਤਾ ਦੇ ਹਮਲੇ ਕਾਰਨ ਧੁੰਦਲੇ ਹੋਏ ਧਰਮ ਨਿਰਪੱਖਤਾ ਦੇ ਅਸਲ ਅਰਥਾਂ ਨੂੰ ਬਹਾਲ ਕਰਨ ਦਾ ਪ੍ਰਤੀਕ ਵੀ ਬਣ ਗਿਆ।

ਅਡਵਾਨੀ ਵਲੋਂ ਲਿਖੇ ਅਤੇ ਸ਼ਨੀਵਾਰ ਨੂੰ ਉਨ੍ਹਾਂ ਦੇ ਦਫਤਰ ਵਲੋਂ ਸਾਂਝੇ ਕੀਤੇ ਗਏ ਲੇਖ ‘ਸ਼੍ਰੀ ਰਾਮ ਮੰਦਰ : ਏਕ ਦਿਵਯ ਸਵਪਨ ਕੀ ਪੂਰਤੀ’ ਵਿੱਚ ਭਾਜਪਾ ਨੇਤਾ ਅਡਵਾਨੀ ਨੇ ਕਿਹਾ ਕਿ ਅੰਦੋਲਨ ਦੌਰਾਨ ਅਸਲ ਧਰਮ ਨਿਰਪੱਖਤਾ ਅਤੇ ਅਖੌਤੀ ਧਰਮ ਨਿਰਪੱਖਤਾ ਵਿੱਚ ਫਰਕ ’ਤੇ ਇੱਕ ਅਹਿਮ ਬਹਿਸ ਸ਼ੁਰੂ ਹੋਈ ਸੀ। 1990 ’ਚ ਰਾਮ ਰੱਥ ਯਾਤਰਾ ਸ਼ੁਰੂ ਕਰਨ ਵਾਲੇ ਅਡਵਾਨੀ ਨੇ ਕਿਹਾ ਕਿ ਇਕ ਪਾਸੇ ਅੰਦੋਲਨ ਨੂੰ ਵਿਆਪਕ ਲੋਕ ਹਮਾਇਤ ਮਿਲੀ ਜਦਕਿ ਦੂਜੇ ਪਾਸੇ ਵਧੇਰੇ ਸਿਆਸੀ ਪਾਰਟੀਆਂ ਅੰਦੋਲਨ ਦੀ ਹਮਾਇਤ ਕਰਨ ਤੋਂ ਝਿਜਕ ਰਹੀਆਂ ਸਨ ਕਿਉਂਕਿ ਉਨ੍ਹਾਂ ਨੂੰ ਮੁਸਲਿਮ ਵੋਟਾਂ ਦੇ ਗੁਆਚਣ ਦਾ ਡਰ ਸੀ। ਉਹ ਵੋਟ ਬੈਂਕ ਦੀ ਸਿਆਸਤ ਦੇ ਲਾਲਚ ’ਚ ਆ ਗਈਆਂ ਅਤੇ ਧਰਮ ਨਿਰਪੱਖਤਾ ਦੇ ਨਾਂ ’ਤੇ ਇਸ ਨੂੰ ਜਾਇਜ਼ ਠਹਿਰਾਉਣ ਲੱਗ ਪਈਆਂ।


author

Rakesh

Content Editor

Related News