ਭਾਜਪਾ ਦੀ ਬੰਪਰ ਜਿੱਤ ''ਤੇ ਲਾਲਕ੍ਰਿਸ਼ਨ ਅਡਵਾਨੀ ਨੇ ਮੋਦੀ ਨੂੰ ਦਿੱਤੀ ਵਧਾਈ
Thursday, May 23, 2019 - 05:29 PM (IST)

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 'ਚ ਭਾਜਪਾ ਪਾਰਟੀ ਦੀ ਬੰਪਰ ਜਿੱਤ ਵੱਲ ਹੈ। ਇਸ ਮੌਕੇ 'ਤੇ ਦੇਸ਼-ਵਿਦੇਸ਼ ਤੋਂ ਨਰਿੰਦਰ ਮੋਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਵੀ ਇਸ ਸਫਲਤਾ ਲਈ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਵਧਾਈ ਦਿੱਤੀ ਹੈ। ਅਡਵਾਨੀ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਵਿਚ ਸਫਲਤਾਪੂਰਵਕ ਚੋਣਾਂ ਸੰਪੰਨ ਹੋਣਾ ਖੁਸ਼ੀ ਦਾ ਅਨੁਭਵ ਕਰਾਉਂਦਾ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਵਰਗੇ ਵੱਡੇ ਅਤੇ ਵਿਭਿੰਨਤਾ ਪੂਰਨ ਦੇਸ਼ ਵਿਚ ਚੋਣ ਪ੍ਰਕਿਰਿਆ ਸਫਲਤਾਪੂਰਵਕ ਸੰਪੰਨ ਹੋਈ। ਇਸ ਲਈ ਮੈਂ ਸਾਰੇ ਵੋਟਰਾਂ ਅਤੇ ਏਜੰਸੀਆਂ ਨੂੰ ਵਧਾਈ ਦਿੰਦਾ ਹਾਂ। ਆਸ ਕਰਦਾ ਹਾਂ ਕਿ ਸਾਡੇ ਮਹਾਨ ਦੇਸ਼ ਦਾ ਭਵਿੱਖ ਚਮਕਦਾਰ ਹੋਵੇ।
ਜ਼ਿਕਰਯੋਗ ਹੈ ਕਿ ਹੁਣ ਤਕ ਦੇ ਨਤੀਜਿਆਂ ਅਤੇ ਰੁਝਾਨਾਂ ਮੁਤਾਬਕ ਭਾਜਪਾ ਇਕੱਲੇ 300 ਅਤੇ ਐੱਨ. ਡੀ. ਏ. 350 ਸੀਟਾਂ 'ਤੇ ਪਹੁੰਚਦੀ ਨਜ਼ਰ ਆ ਰਹੀ ਹੈ। ਇਸ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਅਡਵਾਨੀ ਨੇ ਕਿਹਾ, ''ਭਾਜਪਾ ਨੂੰ ਇਸ ਚੋਣਾਂ ਵਿਚ ਸ਼ਾਨਦਾਰ ਸਫਲਤਾ ਦਿਵਾਉਣ ਲਈ ਨਰਿੰਦਰ ਮੋਦੀ ਜੀ ਨੂੰ ਦਿਲ ਤੋਂ ਵਧਾਈ। ਅਮਿਤ ਸ਼ਾਹ ਨੇ ਭਾਜਪਾ ਪ੍ਰਧਾਨ ਦੇ ਤੌਰ 'ਤੇ ਅਤੇ ਪਾਰਟੀ ਪ੍ਰਤੀ ਸਮਰਪਿਤ ਵਰਕਰਾਂ ਨੇ ਭਾਜਪਾ ਦੇ ਸੰਦੇਸ਼ ਨੂੰ ਹਰ ਵੋਟਰ ਤਕ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ ਹੈ।''