''ਵਰਕ ਫਰੋਮ ਹੋਮ'' ਦਾ ਝਾਂਸਾ ਦੇ ਕੇ ਔਰਤ ਤੋਂ ਠੱਗੇ ਲੱਖਾਂ ਰੁਪਏ, ਆਨਲਾਈਨ ਕੰਮ ਦੀ ਕੀਤੀ ਸੀ ਪੇਸ਼ਕਸ਼

04/23/2023 5:22:40 AM

ਗੁਰੂਗ੍ਰਾਮ (ਭਾਸ਼ਾ): ਗੁਰੂਗ੍ਰਾਮ ਦੇ ਸੈਕਟਰ-85 ਵਿਚ ਰਹਿਣ ਵਾਲੀ ਇਕ ਔਰਤ ਤੋਂ 'ਵਰਕ ਫਰੋਮ ਹੋਮ' ਦੀ ਸਹੂਲਤ ਵਾਲੀ ਨੌਕਰੀ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ 11 ਲੱਖ ਰੁਪਏ ਤੋਂ ਵੱਧ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਬ੍ਰਿਟਿਸ਼ ਸੰਸਦ ਨੇ ਤੇਲੰਗਾਨਾ ਦੇ CM ਨੂੰ ਲਿਖਿਆ ਪੱਤਰ, ਬਾਬਾ ਸਾਹਿਬ ਦਾ ਬੁੱਤ ਸਥਾਪਤ ਕਰਨ 'ਤੇ ਕੀਤੀ ਸ਼ਲਾਘਾ

ਇਕ ਅਧਿਕਾਰੀ ਨੇ ਦੱਸਿਆ ਕਿ ਆਗਰਾ ਦੀ ਮੂਲ ਵਾਸੀ ਪੂਜਾ ਵਰਮਾ ਨੇ ਥਾਣੇ ਵਿਚ ਦਰਜ ਕਰਵਾਈ ਗਈ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਵਟਸਐਪ 'ਤੇ ਇਕ ਮੈਸੇਜ ਮਿਲਿਆ, ਜਿਸ ਵਿਚ ਉਸ ਨੂੰ ਘਰ ਤੋਂ 'ਪਾਰਟ-ਟਾਈਮ' ਨੌਕਰੀ ਕਰ ਕੇ ਪੈਸੇ ਕਮਾਉਣ ਦੀ ਪੇਸ਼ਕਸ਼ ਕੀਤੀ। ਸ਼ਿਕਾਇਤ ਮੁਤਾਬਕ, ਉਸ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਯੂਟਿਊਬ ਚੈਨਲ ਨੂੰ ਸਬਸਕ੍ਰਾਈਮ ਕਰਨ ਜਿਹੇ ਕੰਮ ਦਿੱਤੇ ਜਾਣਗੇ। ਸ਼ਿਕਾਇਤ ਮੁਤਾਬਕ, ਵਰਮਾ ਨੂੰ ਲਿੰਕ ਜ਼ਰੀਏ ਇਕ ਟੈਲੀਗ੍ਰਾਮ ਚੈਨਲ ਨਾਲ ਜੁੜਣ ਲਈ ਵੀ ਕਿਹਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ ਦੇ 5 ਜੱਜ ਕੋਰੋਨਾ ਪਾਜ਼ੇਟਿਵ, ਸਮਲਿੰਗੀ ਵਿਆਹ ਮਾਮਲੇ ’ਤੇ ਟਲੀ ਸੁਣਵਾਈ

ਸ਼ਿਕਾਇਤ ਮੁਤਾਬਕ ਟੈਲੀਗ੍ਰਾਮ ਚੈਨਲ ਨਾਲ ਜੁੜਣ ਤੋਂ ਬਾਅਦ ਪੂਜਾ ਨੂੰ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਜਿਹੇ ਕੰਮ ਦਿੱਤੇ ਗਏ। ਸ਼ਿਕਾਇਤ ਮੁਤਾਬਕ, ਔਰਤ ਤੋਂ 5 ਹਜ਼ਾਰ ਰੁਪਏ ਨਿਵੇਸ਼ ਕਰਨ ਲਈ ਵੀ ਕਿਹਾ ਗਿਆ, ਜਿਸ ਤੋਂ ਬਾਅਦ ਉਸ ਨੇ ਦੱਸੇ ਗਏ ਬੈਂਕ ਖਾਤੇ ਵਿਚ ਉਕਤ ਰਾਸ਼ੀ ਟਰਾਂਸਫਰ ਕਰ ਦਿੱਤੀ। ਪੁਲਸ ਨੇ ਦੱਸਿਆ ਕਿ 5 ਹਜ਼ਾਰ ਰੁਪਏ ਦੇ ਨਿਵੇਸ਼ ਦੇ ਬਦਲੇ 6440 ਰੁਪਏ ਵਾਪਸ ਮਿਲਣ 'ਤੇ ਪੂਜਾ ਨੂੰ ਲੱਗਿਆ ਕਿ ਇਹ ਕੋਈ ਘਪਲਾ ਨਹੀਂ ਹੈ। ਇਸ ਤੋਂ ਬਾਅਦ ਖ਼ੁਦ ਨੂੰ ਕੰਗਨਾ ਦੱਸਣ ਵਾਲੀ ਇਕ ਕਾਲਰ ਨੇ ਪੂਜਾ ਨੂੰ ਫ਼ੋਨ ਕਰ 10 ਹਜ਼ਾਰ ਰੁਪਏ ਨਿਵੇਸ਼ ਕਰਨ ਲਈ ਕਿਹਾ, ਜੇਕਰ ਉਹ 1 ਲੱਖ ਰੁਪਏ ਲਗਾਉਂਦੀ ਹੈ, ਤਾਂ ਉਨ੍ਹਾਂ ਨੂੰ ਲਾਭ ਦੀ ਰਾਸ਼ੀ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ 'ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, 'ਚੌਥੀ ਪਾਸ ਰਾਜਾ ਘਬਰਾ ਗਿਆ'

ਪੁਲਸ ਨੇ ਦੱਸਿਆ ਕਿ ਪੂਜਾ ਨੇ ਆਪਣੇ ਨਾਲ ਕੁੱਲ੍ਹ ਮਿਲਾ ਕੇ 11.45 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੇ ਅਧਾਰ 'ਤੇ ਸ਼ੁੱਕਰਵਾਰ ਨੂੰ ਮਾਨੇਸਰ ਪੁਲਸ ਥਾਣੇ ਦੇ ਸਾਈਬਰ ਕ੍ਰਾਈਮ ਵਿਭਾਗ ਵਿਚ ਆਈ.ਪੀ.ਸੀ. ਦੀ ਧਾਰਾ 420 (ਧੋਖਾਧੜੀ) ਸਮੇਤ ਹੋਰ ਧਾਰਾਵਾਂ ਤਹਿਤ FIR ਦਰਜ ਕੀਤੀ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News