ਲਖੀਮਪੁਰ ਹਿੰਸਾ: ਸੰਯੁਕਤ ਕਿਸਾਨ ਮੋਰਚਾ ਨੇ ਬਣਾਈ 7 ਐਡਵੋਕੇਟਾਂ ਦੀ ਕਮੇਟੀ, ਅਦਾਲਤ ’ਚ ਰੱਖੇਗੀ ਕਿਸਾਨਾਂ ਦਾ ਪੱਖ

Sunday, Oct 31, 2021 - 10:48 AM (IST)

ਲਖੀਮਪੁਰ ਹਿੰਸਾ: ਸੰਯੁਕਤ ਕਿਸਾਨ ਮੋਰਚਾ ਨੇ ਬਣਾਈ 7 ਐਡਵੋਕੇਟਾਂ ਦੀ ਕਮੇਟੀ, ਅਦਾਲਤ ’ਚ ਰੱਖੇਗੀ ਕਿਸਾਨਾਂ ਦਾ ਪੱਖ

ਨਵੀਂ ਦਿੱਲੀ(ਭਾਸ਼ਾ)–ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਨੇ ਕਿਹਾ ਹੈ ਕਿ ਉਸ ਨੇ ਲਖੀਮਪੁਰ ਹਿੰਸਾ ਨਾਲ ਸਬੰਧਤ ਅਦਾਲਤੀ ਮਾਮਲਿਆਂ ਵਿਚ ਪੱਖ ਰੱਖਣ ਲਈ ਵਕੀਲਾਂ ਦੀ 7 ਮੈਂਬਰੀ ਕਮੇਟੀ ਬਣਾਈ ਹੈ। ਕੇਂਦਰ ਦੇ 3 ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਖਾਵੇ ਦੀ ਅਗਵਾਈ ਕਰ ਰਹੇ 40 ਖੇਤੀ ਜਥੇਬੰਦੀਆਂ ਦੇ ਏਕੀਕ੍ਰਿਤ ਸੰਗਠਨ ਐੱਸ. ਕੇ. ਐੱਮ. ਨੇ ਕਿਹਾ ਕਿ ਕਮੇਟੀ ਵਿਚ ਐਡਵੋਕੇਟ ਸੁਰੇਸ਼ ਕੁਮਾਰ ਮੁੰਨਾ, ਹਰਜੀਤ ਸਿੰਘ, ਅਨੁਪਮ ਵਰਮਾ, ਮੁਹੰਮਦ ਖਵਾਜ਼ਾ, ਯਾਦਵਿੰਦਰ ਵਰਮਾ, ਸੁਰਿੰੰਦਰ ਸਿੰਘ ਤੇ ਇਸਰਾਰ ਅਹਿਮਦ ਸ਼ਾਮਲ ਹਨ। ਮੋਰਚੇ ਨੇ ਬਿਆਨ ਵਿਚ ਕਿਹਾ ਲਖੀਮਪੁਰ ਖੀਰੀ ਮਾਮਲੇ ’ਚ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਤੇ ਹੋਰਨਾਂ ਦੇ ਖਿਲਾਫ ਇਹ ਕਮੇਟੀ ਕਾਨੂੰਨੀ ਲੜਾਈ ਨੂੰ ਦੇਖੇਗੀ। ਕਿਸਾਨ ਸੰਗਠਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਲਈ ਵੀ ਲੜਾਈ ਲੜੀ ਜਾਵੇਗੀ।

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ’ਤੇ ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ਹਜ਼ਾਰਾਂ ਦੀ ਭੀੜ ’ਚ ਸਿਰਫ਼ 23 ਚਸ਼ਮਦੀਦ ਹੀ ਮਿਲੇ?

ਕਿਸਾਨ ਮੋਰਚੇ ਨੇ ਕਿਹਾ ਕਿ ਵਕੀਲਾਂ ਦਾ ਪੈਨਲ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਵਕੀਲਾਂ ਦੇ ਮਾਰਗਦਰਸ਼ਨ ਵਿਚ ਮਿ੍ਰਤਕ ਅਤੇ ਜ਼ਖਮੀ ਕਿਸਾਨਾਂ ਨੂੰ ਨਿਆਂ ਦਿਵਾਉਣ ਲਈ ਲਗਾਤਾਰ ਕੰਮ ਕਰੇਗਾ, ਜਿਸ ਵਿਚ ਘਟਨਾ ’ਚ ਮਾਰੇ ਗਏ ਨੌਜਵਾਨ ਪੱਤਰਕਾਰ ਦਾ ਪਰਿਵਾਰ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਹੁਣ ਤੱਕ 8 ਲੋਕਾਂ ਨੇ ਗੁਆਈ ਜਾਨ, ਕਿਸਾਨਾਂ ’ਚ ਰੋਹ

ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ’ਚ 8 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਹਿੰਸਾ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਪਿੰਡ ਵਿਚ ਵਾਪਰੀ ਸੀ, ਜਿਸ ’ਚ 4 ਕਿਸਾਨਾਂ, ਇਕ ਪੱਤਰਕਾਰ ਅਤੇ 3 ਭਾਜਪਾ ਵਰਕਰਾਂ ਦੀ ਮੌਤ ਹੋ ਗਈ ਸੀ। ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਇਸ ਘਟਨਾ ਦਾ ਮੁੱਖ ਦੋਸ਼ੀ ਮੰਨਿਆ ਗਿਆ ਹੈ, ਜੋ ਕਿ ਪੁਲਸ ਹਿਰਾਸਤ ਵਿਚ ਹੈ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News