ਲਖੀਮਪੁਰ ਖੀਰੀ ਹਿੰਸਾ: ਦੀਪੇਂਦਰ ਦਾ ਟਵੀਟ- ਅਸੀਂ ਅਪਰਾਧੀਆਂ ਵਾਂਗ ਹਿਰਾਸਤ ’ਚ ਤੇ ਕਿਸਾਨਾਂ ਨੂੰ ਕੁਚਲਣ ਵਾਲੇ ਆਜ਼ਾਦ
Tuesday, Oct 05, 2021 - 05:56 PM (IST)
ਨਵੀਂ ਦਿੱਲੀ (ਕਮਲ ਕਾਂਸਲ)— ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਨੂੰ ਲੈ ਕੇ ਵਿਰੋਧੀ ਦਲਾਂ ਦਾ ਗੁੱਸਾ ਯੋਗੀ ਸਰਕਾਰ ’ਤੇ ਫੁਟ ਪਿਆ ਹੈ। ਕੱਲ੍ਹ ਯਾਨੀ ਕਿ ਸੋਮਵਾਰ ਨੂੰ ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨਾਲ ਸੀਨੀਅਰ ਨੇਤਾ ਦੀਪੇਂਦਰ ਸਿੰਘ ਹੁੱਡਾ ਨੂੰ ਵੀ ਲਖੀਮਪੁਰ ਜਾਂਦੇ ਸਮੇਂ ਸੀਤਾਪੁਰ ’ਚ ਪੁਲਸ ਨੇ ਹਿਰਾਸਤ ਵਿਚ ਲਿਆ ਸੀ, ਜੋ ਅੱਜ ਵੀ ਕੈਦ ਵਿਚ ਹੀ ਹਨ।
ਇਹ ਵੀ ਪੜ੍ਹੋ : ਪਿ੍ਰਯੰਕਾ ਗਾਂਧੀ ਸਮੇਤ 10 ਹੋਰ ਕਾਂਗਰਸੀ ਨੇਤਾਵਾਂ ਖ਼ਿਲਾਫ਼ FIR ਦਰਜ
ਹੁੱਡਾ ਨੇ ਲਿਖਿਆ ਕਿ ਕਿਸਾਨਾਂ ਨੂੰ ਬੇਰਹਿਮੀ ਨਾਲ ਕੁਚਲਣ ਵਾਲੇ ‘ਆਜ਼ਾਦ’ ਹਨ ਅਤੇ ਅਸੀਂ 36 ਘੰਟਿਆਂ ਤੋਂ ਪੁਲਸ ‘ਹਿਰਾਸਤ’ ਵਿਚ। ਕਿਸਾਨ ਪਰਿਵਾਰਾਂ ’ਚ ‘ਮਾਤਮ’ ਛਾਇਆ ਹੋਇਆ ਹੈ ਅਤੇ ਲਖਨਊ ’ਚ ‘ਉਤਸਵ’ ਮਨਾਇਆ ਜਾ ਰਿਹਾ ਹੈ। ਮੈਂ ਦੇਸ਼ ਵਾਸੀਆਂ ਨੂੰ ਪੁੱਛਦਾ ਹਾਂ, ਤੁਸੀਂ ਕੁਚਲਣ ਵਾਲਿਆਂ ਦਾ ਸਾਥ ਦਿਓਗੇ ਜਾਂ ਕੁਚਲੇ ਜਾਣ ਵਾਲਿਆਂ ਲਈ ਲੜੋਗੇ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ
ਇਕ ਹੋਰ ਟਵੀਟ ’ਚ ਟਵਿੱਟਰ ’ਤੇ ਲਿਖਿਆ ਕਿ ਅੱਜ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਦੂਜੇ ਦਿਨ ਅਸੀਂ ਅਪਰਾਧੀਆਂ ਵਾਂਗ ਹਿਰਾਸਤ ਵਿਚ ਹਾਂ ਅਤੇ ਕਿਸਾਨਾਂ ਨੂੰ ਕੁਚਲਣ ਵਾਲੇ ਆਜ਼ਾਦ ਹਨ। ਲਖੀਮਪੁਰ ਦੀ ਧਰਤੀ ਕਿਸਾਨਾਂ ਦੇ ਖ਼ੂਨ ਨਾਲ ਲਾਲ ਕਰ ਦਿੱਤੀ ਗਈ ਪਰ ਇਸ ਖ਼ੂਨ ਦੀ ਇਕ-ਇਕ ਬੂੰਦ ਆਉਣ ਵਾਲੀ ਕ੍ਰਾਂਤੀ ਦੀ ਕਹਾਣੀ ਲਿਖੇਗੀ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ
ਦੱਸਣਯੋਗ ਹੈ ਕਿ ਦੀਪੇਂਦਰ ਹੁੱਡਾ, ਪਾਰਟੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਸਮੇਤ ਕਾਂਗਰਸ ਦੇ ਉਨ੍ਹਾਂ 4 ਨੇਤਾਵਾਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਮਿਲਣ ਜਾਣ ਦੌਰਾਨ ਸੀਤਾਪੁਰ ’ਚ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਲਈ ਚੰਗਾ ਕੰਮ ਕੀਤਾ ਹੁੰਦਾ, ਤਾਂ ਉਨ੍ਹਾਂ ਨੂੰ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਨਾ ਕਰਨਾ ਪੈਂਦਾ।
ਇਹ ਵੀ ਪੜ੍ਹੋ : ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ ਗਿਆ, ਧਰਨੇ ’ਤੇ ਬੈਠੇ