ਲਖੀਮਪੁਰ ਖੀਰੀ ਮਾਮਲਾ: ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਸੌਂਪੇ ਗਏ 45-45 ਲੱਖ ਦੇ ਚੈਕ
Wednesday, Oct 06, 2021 - 02:27 AM (IST)

ਲਖਨਊ - ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਨਿਰਦੇਸ਼ 'ਤੇ ਮੰਗਲਵਾਰ ਦੀ ਦੇਰ ਸ਼ਾਮ ਨੂੰ ਡੀ.ਐੱਮ. ਡਾ. ਅਰਵਿੰਦ ਕੁਮਾਰ ਚੌਰਸੀਆ ਨੇ ਤਹਿਸੀਲ ਨਿਘਾਸਨ ਦੇ ਮ੍ਰਿਤਕ ਕਿਸਾਨ ਦੇ ਘਰ ਚੌਖੜਾ ਫ਼ਾਰਮ ਪਹੁੰਚ ਕੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਨਾਲ ਹੀ ਸਰਕਾਰ ਦੁਆਰਾ ਐਲਾਨੇ 45 ਲੱਖ ਦਾ ਆਰਥਿਕ ਸਹਾਇਤਾ ਦਾ ਚੈਕ ਉਨ੍ਹਾਂ ਦੇ ਪਿਤਾ ਦੇ ਹਵਾਲੇ ਕੀਤਾ। ਉਥੇ ਹੀ ਮੁੱਖ ਵਿਕਾਸ ਅਧਿਕਾਰੀ ਅਨਿਲ ਕੁਮਾਰ ਸਿੰਘ ਅਤੇ ਵਧੀਕ ਜ਼ਿਲ੍ਹਾ ਅਧਿਕਾਰੀ (ਵਿੱਤ ਅਤੇ ਮਾਮਲਾ) ਸੰਜੇ ਕੁਮਾਰ ਸਿੰਘ ਨੇ ਤਹਿਸੀਲ ਧੌਰਹਰਾ ਦੇ ਗ੍ਰਾਮ ਅਮੇਠੀ ਦੇ ਨਾਮਦਾਰਪੁਰਵਾ ਦੇ ਮ੍ਰਿਤਕ ਕਿਸਾਨ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰ 45 ਲੱਖ ਦੀ ਗ੍ਰੇਸ਼ੀਆ ਰਾਸ਼ੀ ਦਾ ਚੈਕ ਦਿੱਤਾ। ਡੀ.ਐੱਮ. ਨੇ ਕਿਹਾ ਕਿ ਸ਼ਾਸਨ ਨੇ ਤੱਤਕਾਲ ਕਾਰਵਾਈ ਕਰਦੇ ਹੋਏ ਪੀੜਤ ਪਰਿਵਾਰ ਦੇ ਲੋਕਾਂ ਨੂੰ ਆਰਥਿਕ ਮਦਦ ਉਪਲੱਬਧ ਕਰਾਈ ਹੈ।
ਇਹ ਵੀ ਪੜ੍ਹੋ - ਲਖੀਮਪੁਰ ਖੀਰੀ ਮਾਮਲਾ: ਗ੍ਰਿਫਤਾਰੀ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਬਿਆਨ ਆਇਆ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।