ਬਦਮਾਸ਼ ਨੇ ਡਾਕਟਰ ਬੀਬੀ ਦਾ ਕਤਲ ਕਰ ਘਰ ''ਚ ਕੀਤੀ ਲੁੱਟ, ਮਾਸੂਮ ਬੱਚਿਆਂ ਨੂੰ ਵੀ ਮਾਰੇ ਚਾਕੂ

Saturday, Nov 21, 2020 - 11:41 AM (IST)

ਬਦਮਾਸ਼ ਨੇ ਡਾਕਟਰ ਬੀਬੀ ਦਾ ਕਤਲ ਕਰ ਘਰ ''ਚ ਕੀਤੀ ਲੁੱਟ, ਮਾਸੂਮ ਬੱਚਿਆਂ ਨੂੰ ਵੀ ਮਾਰੇ ਚਾਕੂ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ 'ਚ ਇਕ ਡਾਕਟਰ ਬੀਬੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਦਾ ਕਤਲ ਚਾਕੂ ਮਾਰ ਕੇ ਕੀਤਾ ਗਿਆ ਹੈ, ਨਾਲ ਹੀ 2 ਬੱਚਿਆਂ 'ਤੇ ਵੀ ਹਮਲਾ ਕੀਤਾ ਗਿਆ। ਪੂਰਾ ਮਾਮਲਾ ਥਾਣਾ ਕਮਲਾ ਨਗਰ ਇਲਾਕੇ ਦਾ ਹੈ। ਵਾਰਦਾਤ ਦੇ ਸਮੇਂ ਡਾ. ਨਿਸ਼ਾ ਅਤੇ ਉਸ ਦੇ ਬੱਚੇ ਘਰ 'ਚ ਸਨ। ਗੰਭੀਰ ਹਾਲਤ 'ਚ ਡਾਕਟਰ ਨਿਸ਼ਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਉੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਜ਼ਖਮੀ ਬੱਚਿਆਂ ਦਾ ਇਲਾਜ ਜਾਰੀ ਹੈ। 

ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ

ਦੂਜੇ ਪਾਸੇ ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਸ਼ੁੱਭਮ ਨੂੰ ਐਨਕਾਊਂਟਰ 'ਚ ਫੜ ਲਿਆ ਹੈ। ਉਸ ਨੂੰ ਗੋਲੀ ਲੱਗੀ ਹੈ ਅਤੇ ਹਸਪਤਾਲ 'ਚ ਇਲਾਜ ਲਈ ਦਾਖ਼ਲ ਕੀਤਾ ਗਿਆ ਹੈ। ਸ਼ੁੱਭਮ ਕੋਲੋਂ ਪੁਲਸ ਨੇ ਬੈਗ 'ਚ ਲੁੱਟਿਆ ਹੋਇਆ ਮਾਲ ਵੀ ਬਰਾਮਦ ਕਰ ਲਿਆ ਹੈ। ਪੁਲਸ ਅਨੁਸਾਰ ਟੀਵੀ ਰਿਚਾਰਜ ਕਰਨ ਵਾਲੇ ਸ਼ਖਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਆਗਰਾ ਦੇ ਏ.ਡੀ.ਜੀ. ਜੋਨ ਅਜੇ ਆਨੰਦ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਬਣਾਈਆਂ, ਜੋ ਵੱਖ-ਵੱਖ ਜਗ੍ਹਾ 'ਤੇ ਛਾਪੇਮਾਰੀ ਕਰ ਰਹੀਆਂ ਸਨ। ਦੂਜੇ ਪਾਸੇ ਘਟਨਾ ਤੋਂ ਬਾਅਦ ਪੁਲਸ ਦੀ ਸਰਗਰਮੀ ਨਾਲ ਕਾਤਲ ਦੀ ਤਲਾਸ਼ ਕੁਝ ਸਮੇਂ ਬਾਅਦ ਸਫ਼ਲ ਹੋ ਗਈ। ਮੁਕਾਬਲੇ 'ਚ ਪੁਲਸ ਨੇ ਸ਼ੁੱਭਮ ਨਾਂ ਦੇ ਨੌਜਵਾਨ ਨੂੰ ਫੜ ਲਿਆ। ਥਾਣਾ ਕਮਲਾ ਨਗਰ ਇਲਾਕੇ 'ਚ ਡਾਕਟਰ ਨਿਸ਼ਾ ਦੀ ਘਰ 'ਚ ਵੜ ਕੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨਾਲ ਹੀ ਚਾਕੂ ਦੇ ਹਮਲੇ ਨਾਲ 2 ਬੱਚੇ ਵੀ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ

ਆਈ.ਜੀ. ਰੇਂਜ ਏ. ਸਤੀਸ਼ ਗਣੇਸ਼ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸ਼ੁੱਭਮ ਨਾਂ ਦੇ ਬਦਮਾਸ਼ ਨੇ ਲੁੱਟ ਤੋਂ ਬਾਅਦ ਡਾਕਟਰ ਬੀਬੀ ਦਾ ਕਤਲ ਕੀਤਾ ਹੈ। ਪੁਲਸ ਨੇ ਸ਼ੁੱਭਮ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਸ ਨੇ ਬਾਈਕ 'ਤੇ ਦੌੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸ਼ੁੱਭ ਨੂੰ ਰੋਕਣ ਦੀ ਕੋਸ਼ਿਸ਼ ਤਾਂ ਸ਼ੁੱਭਮ ਨੇ ਪੁਲਸ 'ਤੇ ਗੋਲੀ ਚੱਲਾ ਦਿੱਤੀ। ਪੁਲਸ ਦੀ ਜਵਾਬੀ ਕਾਰਵਾਈ 'ਚ ਸ਼ੁੱਭਮ ਜ਼ਖਮੀ ਹੋ ਗਿਆ। ਸ਼ੁੱਭਮ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਮੌਕੇ 'ਤੇ ਇਕ ਬੈਗ ਮਿਲਿਆ ਹੈ, ਜਿਸ 'ਚ ਗਹਿਣੇ ਅਤੇ ਨਕਦੀ ਭਰੀ ਹੋਈ ਹੈ।

ਇਹ ਵੀ ਪੜ੍ਹੋ : ਭਾਰਤ 'ਚ ਇਸ ਪਿੰਡ ਦੇ ਇਕ ਸ਼ਖ਼ਸ ਤੋਂ ਇਲਾਵਾ ਹਰ ਵਿਅਕਤੀ ਕੋਰੋਨਾ ਪੀੜਤ, ਜਾਣੋ ਪੂਰਾ ਮਾਮਲਾ


author

DIsha

Content Editor

Related News