ਲੱਦਾਖ ਦੇ ਇਸ ਪਿੰਡ ਦੇ ਵਾਸੀ ਭਾਰਤੀ ਫ਼ੌਜੀਆਂ ਦੀ ਇੰਝ ਕਰ ਰਹੇ ਨੇ ਮਦਦ
Wednesday, Sep 23, 2020 - 05:46 PM (IST)
ਲੱਦਾਖ— ਲੱਦਾਖ ਦੇ ਚੁਸ਼ੁਲ ਪਿੰਡ ਦੇ ਵਾਸੀ ਆਪਣੇ ਪਿੰਡ ਨੂੰ ਚੀਨੀ ਕੰਟਰੋਲ 'ਚ ਆਉਣ ਤੋਂ ਬਚਾਉਣ ਲਈ ਚੀਨੀ ਫ਼ੌਜੀਆਂ ਨਾਲ ਮੁਕਾਬਲੇ 'ਚ ਲੱਗੇ ਭਾਰਤੀ ਸੈਨਾ ਨੂੰ ਸਪਲਾਈ ਦੇਣ ਲਈ ਬਲੈਕ ਟੌਪ ਦੇ ਰੂਪ 'ਚ ਜਾਣੀ ਜਾਂਦੀ ਇਕ ਹਿਮਾਲਿਆ ਪਰਬਤ ਦੀ ਚੋਟੀ 'ਤੇ ਯਾਤਰਾ ਕਰ ਰਹੇ ਹਨ। ਦਿ ਗਾਰਡੀਅਨ ਦੀ ਇਕ ਰਿਪੋਰਟ ਮੁਤਾਬਕ ਸੈਂਕੜੇ ਫ਼ੌਜੀਆਂ ਦੀ ਮਦਦ ਲਈ 100 ਲੋਕ ਜਿਨ੍ਹਾਂ 'ਚ ਜਨਾਨੀਆਂ, ਆਦਮੀ, ਲੜਕੇ ਚੌਲਾਂ ਦੀਆਂ ਬੋਰੀਆਂ, ਭਾਰੀ ਬਾਲਣ ਦੀਆਂ ਗੱਠਾਂ ਪਿੱਠ 'ਤੇ ਬੰਨ੍ਹ ਕੇ ਬਲੈਕ ਟੌਪ ਵੱਲ ਆ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਕੇਸ ਇਕ ਲੱਖ ਤੋਂ ਪਾਰ, ਡਰਾਉਣੇ ਅੰਕੜਿਆਂ ਨੇ ਸਰਕਾਰ ਦੀ ਉਡਾਈ ਨੀਂਦ
ਦੱਸਣਯੋਗ ਹੈ ਕਿ ਸਰਦੀਆਂ ਦੇ ਮਹੀਨਿਆਂ 'ਚ ਇਥੇ ਤਾਪਮਾਨ ਜ਼ੀਰੋ ਤੋਂ ਲੈ ਕੇ 40 ਡਿਗਰੀ ਸੈਲਸੀਅਸ ਹੇਠਾਂ ਚਲਾ ਜਾਵੇਗਾ। ਪਿੰਡ ਵਾਸੀਆਂ ਨੂੰ ਡਰ ਹੈ ਕਿ ਜੇਕਰ ਉਹ ਚੀਨ ਦੀ ਸਰਹੱਦ ਨਾਲ ਲੱਗਦੇ ਪਹਾੜਾਂ 'ਤੇ ਭਾਰਤੀ ਫ਼ੌਜ ਨੂੰ ਆਪਣੀ ਸਥਿਤੀ ਸੁਰੱਖਿਅਤ ਰੱਖਣ 'ਚ ਮਦਦ ਨਹੀਂ ਕਰਦੇ ਹਨ ਤਾਂ ਉਨ੍ਹਾਂ ਦਾ ਪਿੰਡ ਜਲਦੀ ਹੀ ਚੀਨ ਦੇ ਕੰਟਰੋਲ 'ਚ ਆ ਸਕਦਾ ਹੈ।
ਪਿੰਡ ਚੁਸ਼ੁਲ ਦੇ 28 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਫ਼ੌਜੀਆਂ ਨੂੰ ਸਪਲਾਈ ਲਈ ਕਈ ਦਿਨਾਂ ਤੋਂ ਰਾਊਂਡ ਕਰ ਰਹੇ ਹਨ। ਇਹ ਯਕੀਨੀ ਬਣਾ ਰਹੇ ਹਨ ਕਿ ਫ਼ੌਜੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਪੀਪਲਸ ਲਿਬਰੇਸ਼ਨ ਆਰਮੀ ਵੱਲੋਂ ਜੂਨ 'ਚ ਗਲਵਾਨ ਘਾਟੀ 'ਚ 20 ਭਾਰਤੀ ਫ਼ੌਜੀਆਂ ਦੀ ਹੱਤਿਆ ਕਰਨ ਤੋਂ ਬਾਅਦ ਚੀਨ ਨਾਲ ਸੰਘਰਸ਼ ਦੌਰਾਨ ਹਥਿਆਰਾਂ ਦੀ ਵਰਤੋਂ ਨਾ ਕਰਨ ਦੇ ਨਿਯਮਾਂ 'ਚ ਵੀ ਤਬਦੀਲੀ ਕੀਤੀ।
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼
ਪੂਰਬੀ ਲੱਦਾਖ 'ਚ ਚੀਨ ਨਾਲ ਲੱਗਦੀ ਭਾਰਤ ਦੀ ਸਰਹੱਦ 'ਤੇ ਲਗਭਗ 150 ਘਰਾਂ ਦਾ ਇਕ ਸਮੂਹ ਚੁਸ਼ੁਲ, ਸਭ ਤੋਂ ਨਜ਼ਦੀਕੀ ਵਸੇਬਾ ਹੈ। ਤਣਾਅ ਘਟਾਉਣ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਨੇ ਹਾਲ ਹੀ 'ਚ ਮਾਸਕੋ 'ਚ ਮੁਲਾਕਾਤ ਕੀਤੀ ਸੀ। ਬੈਠਕ ਬਾਰੇ ਸਾਂਝੇ ਪ੍ਰੈੱਸ ਬਿਆਨ ਅਨੁਸਾਰ ਦੋਵੇਂ ਆਗੂਆਂ ਨੇ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਵਿਕਾਸ ਦੇ ਨਾਲ-ਨਾਲ ਭਾਰਤ-ਚੀਨ ਸਬੰਧਾਂ 'ਤੇ ਵੀ ਸਪੱਸ਼ਟ ਅਤੇ ਉਸਾਰੂ ਵਿਚਾਰ-ਵਟਾਂਦਰੇ ਕੀਤੇ। ਦੋਵੇਂ ਮੰਤਰੀਆਂ ਨੇ ਸਹਿਮਤੀ ਦਿੱਤੀ ਕਿ ਦੋਵੇਂ ਧਿਰਾਂ ਨੂੰ ਭਾਰਤ-ਚੀਨ ਸਬੰਧਾਂ ਨੂੰ ਵਿਕਸਤ ਕਰਨ ਬਾਰੇ ਨੇਤਾਵਾਂ ਦੀ ਸਹਿਮਤੀ ਦੀ ਲੜੀ ਤੋਂ ਸੇਧ ਲੈਣੀ ਚਾਹੀਦੀ ਹੈ, ਜਿਸ 'ਚ ਮਤਭੇਦਾਂ ਨੂੰ ਵਿਵਾਦ 'ਚ ਨਾ ਬਣਨ ਦੇਣਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ