ਲੱਦਾਖ ’ਚ ਕੋਵਿਡ-19 ਦੇ 131 ਨਵੇਂ ਮਾਮਲੇ ਆਏ

Friday, Feb 11, 2022 - 04:00 PM (IST)

ਲੱਦਾਖ ’ਚ ਕੋਵਿਡ-19 ਦੇ 131 ਨਵੇਂ ਮਾਮਲੇ ਆਏ

ਲੇਹ– ਲੱਦਾਖ ’ਚ ਕੋਵਿਡ-19 ਦੇ 131 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਥੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 27,279 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੱਦਾਖ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 670 ਰਹਿ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ’ਚ 157 ਮਰੀਜ਼ ਠੀਕ ਹੋਏ ਹਨ ਜਿਨ੍ਹਾਂ ’ਚੋਂ 93 ਮਰੀਜ਼ਾਂ ਨੂੰ ਲੇਹ ਦੇ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ ਜਦਕਿ 64 ਮਰੀਜ਼ ਕਾਰਗਿਲ ਦੇ ਹਸਪਤਾਲ ਤੋਂ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਸਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ’ਚ 26,383 ਮਰੀਜ਼ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੱਦਾਖ ’ਚ ਸਾਹਮਣੇ ਆਏ 131 ਨਵੇਂ ਮਰੀਜ਼ਾਂ ’ਚ ਲੇਹ ਦੇ 97 ਜਦਕਿ ਕਾਰਗਿਲ ਦੇ 34 ਮਰੀਜ਼ ਸ਼ਾਮਿਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ’ਚ ਹੁਣ ਤਕ ਕੋਵਿਡ-19 ਨਾਲ 226 ਲੋਕਾਂ ਦੀ ਮੌਤ ਹੋਈ ਹੈ ਪਰ ਵੀਰਵਾਰ ਨੂੰ ਇਨਫੈਕਸ਼ਨ ਨਾਲ ਕੋਈ ਮੌਤ ਦਰਜ ਨਹੀਂ ਕੀਤੀ ਗਈ।


author

Rakesh

Content Editor

Related News