ਲੱਦਾਖ ''ਚ LAC ''ਤੇ ਤਣਾਅ ਦਰਮਿਆਨ ਨਵੰਬਰ ''ਚ ਮੋਦੀ-ਜਿਨਪਿੰਗ ਦਾ ਤਿੰਨ ਵਾਰ ਹੋਵੇਗਾ ਆਹਮਣਾ-ਸਾਹਮਣਾ

Monday, Nov 02, 2020 - 04:48 PM (IST)

ਲੱਦਾਖ ''ਚ LAC ''ਤੇ ਤਣਾਅ ਦਰਮਿਆਨ ਨਵੰਬਰ ''ਚ ਮੋਦੀ-ਜਿਨਪਿੰਗ ਦਾ ਤਿੰਨ ਵਾਰ ਹੋਵੇਗਾ ਆਹਮਣਾ-ਸਾਹਮਣਾ

ਨਵੀਂ ਦਿੱਲੀ- ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਭਾਰਤ ਅਤੇ ਚੀਨ ਦੇ ਫੌਜ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਇਸ ਮਹੀਨੇ ਤਿੰਨ ਮੌਕਿਆਂ 'ਤੇ 3 ਸਿਖਰ ਸੰਮੇਲਨਾਂ 'ਚ ਆਹਮਣਾ-ਸਾਹਮਣਾ ਹੋਵੇਗਾ। ਪਹਿਲੀ ਵਰਚੁਅਲ ਬੈਠਕ 10 ਨਵੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਹੋਵੇਗੀ, ਜਿਸ ਦੀ ਮੇਜਬਾਨੀ ਰੂਸ ਕਰੇਗਾ। ਦੂਜੀ ਬੈਠਕ 17 ਨਵੰਬਰ ਨੂੰ ਬ੍ਰਿਕਸ ਸੰਮੇਲਨ ਦੀ ਹੋਵੇਗੀ।

ਇਹ ਵੀ ਪੜ੍ਹੋ : ਹਰਿਆਣਾ 'ਚ ਮੁੜ ਸਾਹਮਣੇ ਆਇਆ 'ਲਵ ਜੇਹਾਦ' ਦਾ ਮਾਮਲਾ, 21 ਦਿਨਾਂ ਤੋਂ ਲਾਪਤਾ 16 ਸਾਲਾ ਕੁੜੀ

ਬ੍ਰਿਕਸ ਸਿਖਰ ਬੈਠਕ ਦੀ ਮੇਜਬਾਨੀ ਵੀ ਰੂਸ ਕਰੇਗਾ। ਇਸ ਤੋਂ ਬਾਅਦ ਦੋਵੇਂ ਨੇਤਾ 21-22 ਨਵੰਬਰ ਨੂੰ ਸਾਊਦੀ ਅਰਬ ਵਲੋਂ ਆਯੋਜਿਤ ਜੀ-20 ਸਿਖਰ ਸੰਮੇਲਨ 'ਚ ਆਹਮਣੇ-ਸਾਹਮਣੇ ਹੋਣਗੇ। ਇਹ ਤਿੰਨੋਂ ਬੈਠਕਾਂ ਵਰਚੁਅਲ ਰੂਪ ਨਾਲ ਆਯੋਜਿਤ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਦੀ ਹਾਲੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਤਰਾਂ ਅਨੁਸਾਰ 13-15 ਨਵੰਬਰ ਨੂੰ ਭਾਰਤ ਆਸਿਆਨ ਸਿਖਰ ਸੰਮੇਲਨ 'ਚ ਭਾਰਤ ਸ਼ਾਮਲ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸੰਮੇਲਨ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ। ਇਸ ਮਹੀਨੇ ਦੇ ਆਖ਼ੀਰ 'ਚ ਭਾਰਤ ਤੀਜੇ ਭਾਰਤ ਅਫ਼ਰੀਕਾ ਸਿਖਰ ਸੰਮੇਲਨ ਦਾ ਵੀ ਆਯੋਜਨ ਕਰ ਸਕਦਾ ਹੈ।

ਇਹ ਵੀ ਪੜ੍ਹੋ : ਪਤੀ ਨੇ ਪਹਿਲਾਂ ਪਤਨੀ ਦਾ ਚਾਕੂ ਮਾਰ ਕੀਤਾ ਕਤਲ, ਫਿਰ ਖ਼ੁਦ ਖਾ ਲਿਆ ਜ਼ਹਿਰ, ਇਹ ਸੀ ਵਜ੍ਹਾ


author

DIsha

Content Editor

Related News