ਅਮਰੀਕਾ ''ਚ ਭਾਰਤੀ ਵਿਗਿਆਨੀ ਦਾ ਕਾਰਨਾਮਾ, ਗਠੀਏ ਦੀ ਦਵਾਈ ਨਾਲ ਕੋਰੋਨਾ ਦੇ ਸਫਲ ਇਲਾਜ ਦਾ ਦਾਅਵਾ

04/26/2020 5:54:39 PM

ਨਵੀਂ ਦਿੱਲੀ/ਵਾਸ਼ਿੰਗਟਨ: ਅਮਰੀਕਾ ਵਿਚ ਭਾਰਤੀ ਮੂਲ ਦੇ ਵਿਗਿਆਨੀ ਮੁਕੇਸ਼ ਕੁਮਾਰ ਨੇ ਸ਼ੁਰੂਆਤੀ ਪ੍ਰਯੋਗਾਂ ਦੀ ਸਫਲਤਾ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਗਠੀਏ (ਅਥਰਾਈਟਿਸ) ਦੀ ਦਵਾਈ ਨਾਲ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਸਫਲ ਇਲਾਜ ਮੁਮਕਿਨ ਹੈ। ਅਮਰੀਕਾ ਦੀ ਜਾਰਜੀਆ ਸਟੇਟ ਯੂਨੀਵਰਸਿਟੀ ਵਿਚ ਵਾਇਰਸ ਵਿਗਿਆਨੀ ਡਾ. ਕੁਮਾਰ ਦੀ ਅਗਵਾਈ ਵਿਚ ਵਿਗਿਆਨੀਆਂ ਦੀ ਟੀਮ ਨੇ ਕੋਰੋਨਾ ਇਨਫੈਕਟਿਡ ਵਿਅਕਤੀ ਦੀਆਂ ਕੋਸ਼ਿਕਾਵਾਂ 'ਤੇ ਇਸ ਦਵਾਈ ਦਾ ਸਫਲ ਪ੍ਰਯੋਗ ਕੀਤਾ ਹੈ।

ਯੂਨੀਵਰਸਿਟੀ ਨੇ ਡਾ. ਕੁਮਾਰ ਦੇ ਪ੍ਰਯੋਗ 'ਤੇ ਆਧਾਰਿਕ ਸੋਧ-ਪੱਤਰ ਨੂੰ ਪਿਛਲੇ ਹਫਤੇ ਪ੍ਰਕਾਸ਼ਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਡਾ. ਕੁਮਾਰ ਨੇ ਦੱਸਿਆ ਕਿ ਜੋੜਾਂ ਦੀ ਹੱਡੀਆਂ ਨੂੰ ਕਮਜ਼ੋਰ ਕਰਨ ਵਾਲੇ ਗਠੀਆ ਰੋਗ (ਰੂਮੇਟਾਈਡ ਅਥਰਾਈਟਿਸ) ਦੇ ਇਲਾਜ ਵਿਚ ਦਿੱਤੀ ਜਾਣ ਵਾਲੀ 'ਓਰਾਨੋਫਿਨ' ਦਵਾਈ ਨੇ ਕੋਰੋਨਾ ਮਰੀਜ਼ਾ ਦੀਆਂ ਕੋਸ਼ਿਕਾਵਾਂ ਵਿਚ ਮੌਜੂਦ ਕੋਵਿਡ-19 ਵਾਇਰਸ ਦੇ ਇਨਫੈਕਸ਼ਨ ਨੂੰ ਸਿਰਫ 48 ਘੰਟਿਆਂ ਵਿਚ ਤਕਰੀਬਨ ਖਤਮ ਕਰ ਦਿੱਤਾ। ਉਹਨਾਂ ਦੀ ਟੀਮ ਹੁਣ ਜਾਨਵਰਾਂ ਤੇ ਮਨੁੱਖਾਂ 'ਤੇ ਇਸ ਦਾ ਪ੍ਰਯੋਗ ਕਰ ਰਹੀ ਹੈ। ਪ੍ਰਯੋਗ ਦਾ ਆਖਰੀ ਨਤੀਜਾ ਆਉਣ ਵਿਚ ਇਕ ਤੋਂ ਦੋ ਮਹੀਨੇ ਲੱਗਣਗੇ। ਡਾ. ਕੁਮਾਰ ਨੇ ਦੱਸਿਆ ਕਿ ਗਠੀਏ ਦੇ ਇਲਾਜ ਦੇ ਲਈ ਸੋਨ ਤੱਤਾਂ ਨਾਲ ਬਣੀ (ਗੋਲਡ ਬੇਸ) ਇਸ ਦਵਾਈ ਦੀ ਖੋਜ, ਅਮਰੀਕਾ ਵਿਚ 1985 ਵਿਚ ਕੀਤੀ ਗਈ ਸੀ। ਐਫ.ਡੀ.ਏ. ਨੇ ਇਸ ਦਵਾਈ ਦੀ ਖੋਜ ਤੋਂ ਬਾਅਦ ਇਸ ਦੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਸੀ।


Baljit Singh

Content Editor

Related News