ਐੱਲ. ਆਈ. ਸੀ.  ਦੀ ਬਾਜ਼ਾਰ ਹਿੱਸੇਦਾਰੀ 70 ਫੀਸਦੀ ਤੋਂ ਹੇਠਾਂ ਆਈ

01/14/2019 7:30:59 AM

ਨਵੀਂ ਦਿੱਲੀ,     (ਭਾਸ਼ਾ)-  ਸਰਕਾਰੀ ਮਲਕੀਅਤ ਵਾਲੇ ਭਾਰਤੀ ਜੀਵਨ ਬੀਮਾ ਨਿਗਮ  (ਐੱਲ. ਆਈ. ਸੀ.)  ਦੀ ਬਾਜ਼ਾਰ ਹਿੱਸੇਦਾਰੀ ਮਾਰਚ 2018 ’ਚ ਖਤਮ ਤਿਮਾਹੀ ’ਚ 70 ਫੀਸਦੀ ਤੋਂ ਹੇਠਾਂ ਆ ਗਈ।  ਨਿੱਜੀ ਬੀਮਾ ਕੰਪਨੀਆਂ ਦੇ ਜ਼ਿਆਦਾ ਹਮਲਾਵਰ ਰਣਨੀਤੀ ਅਖਤਿਆਰ ਕਰਨ ਨਾਲ ਕੰਪਨੀ ਦੀ ਹਿੱਸੇਦਾਰੀ ’ਚ ਇਹ ਕਮੀ ਵੇਖੀ ਗਈ ਹੈ।
ਪਿਛਲੇ ਵਿੱਤੀ ਸਾਲ ’ਚ ਨਿੱਜੀ ਬੀਮਾ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ 2016-17 ਦੀ 28.19 ਫੀਸਦੀ ਤੋਂ ਵਧ ਕੇ 30.64 ਫੀਸਦੀ ਹੋ ਗਈ।  ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ  (ਇਰਡਾ)  ਦੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2017-18 ’ਚ ਪ੍ਰੀਮੀਅਮ ਨਾਲ ਕੁਲ ਕਮਾਈ  ਦੇ ਆਧਾਰ ’ਤੇ ਐੱਲ. ਆਈ. ਸੀ.  ਦੀ ਬਾਜ਼ਾਰ ਹਿੱਸੇਦਾਰੀ 71.81 ਤੋਂ ਘਟ ਕੇ 69.36 ਫੀਸਦੀ ’ਤੇ ਆ ਗਈ ਹੈ।’’


Related News