ਕੁਵੈਤ ਤੋਂ ਪਤਨੀ ਨੂੰ ਫੋਨ ''ਤੇ ਦਿੱਤਾ ''ਤਿੰਨ ਤਲਾਕ''
Wednesday, Dec 06, 2017 - 11:11 PM (IST)

ਬਾਂਦਾ—ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ਦੇ ਨਿਵਾਸੀ ਨੇ ਕੁਵੈਤ ਤੋਂ ਆਪਣੀ ਪਤਨੀ ਨੂੰ ਫੋਨ 'ਤੇ 'ਤਿੰਨ ਤਲਾਕ' ਦੇ ਦਿੱਤਾ। ਕੱਲ ਪੀੜਤਾ ਨੇ ਆਪਣੇ 2 ਮਾਸੂਮ ਬੱਚਿਆਂ ਨਾਲ ਐੱਸ. ਐੱਸ. ਪੀ. ਦਫਤਰ 'ਚ ਦਰਖਾਸਤ ਦੇ ਕੇ ਨਿਆਂ ਦੀ ਮੰਗ ਕੀਤੀ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਅੱਜ ਦੱਸਿਆ, ''ਜ਼ਾਫਿਰਗੰਜ ਥਾਣੇ ਅਧੀਨ ਪੈਂਦੇ ਇਲਾਕੇ ਦੇ ਦਲੇਲਖੇੜਾ ਪਿੰਡ ਦੀ ਔਰਤ ਅਫਸਾਨਾ (32) ਆਪਣੇ 2 ਬੱਚਿਆਂ ਨਾਲ ਇਥੇ ਕੱਲ ਉਪਰੋਕਤ ਦਫਤਰ ਵਿਚ ਆਈ ਸੀ। ਉਸ ਨੇ ਆਪਣੀ ਦਰਖਾਸਤ 'ਚ ਦੱਸਿਆ ਕਿ 10 ਸਾਲ ਪਹਿਲਾਂ ਉਸ ਦਾ ਨਿਕਾਹ ਪਿੰਡ ਦੇ ਹੀ ਵਾਜਾ ਅਲੀ ਨਾਲ ਹੋਇਆ ਸੀ। ਪਿਛਲੇ ਸਾਲ ਉਸਦਾ ਪਤੀ ਕੁਵੈਤ ਵਿਚ ਕਮਾਉਣ ਚਲਾ ਗਿਆ ਅਤੇ ਉਸ ਨੇ 24 ਨਵੰਬਰ ਨੂੰ ਫੋਨ ਕਰ ਕੇ ਉਸ ਨੂੰ 'ਤਿੰਨ ਤਲਾਕ' ਦੇ ਦਿੱਤਾ ਹੈ। ਪੀੜਤਾ ਦੇ ਨਾਲ ਆਏ ਉਸ ਦੇ ਪਿਤਾ ਨੇ ਦੱਸਿਆ ਕਿ ਨਿਕਾਹ ਦੇ ਮਗਰੋਂ ਹੀ ਧੀ ਦੇ ਸਹੁਰੇ ਦਾਜ ਦੀ ਮੰਗ ਕਰਦੇ ਰਹੇ ਹਨ।