ਕੁਪਵਾੜਾ ''ਚ ਫੌਜ ਨੇ 5 ਅੱਤਵਾਦੀਆਂ ਨੂੰ ਕੀਤਾ ਢੇਰ, 5 ਜਵਾਨ ਸ਼ਹੀਦ

04/06/2020 12:56:13 AM

ਜੰਮੂ-ਕਸ਼ਮੀਰ— ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਤੇ ਫੌਜ ਵਿਚਾਲੇ ਮੁਕਾਬਲੇ ਦੌਰਾਨ 2 ਹੋਰ ਜਵਾਨ ਸ਼ਹੀਦ ਹੋ ਗਏ ਹਨ। ਇਸ 'ਚ ਇਕ ਫੌਜ ਅਫਸਰ ਜੇ ਸੀ. ਓ. ਵੀ ਸ਼ਾਮਲ ਹੈ। ਇਸ ਮੁਕਾਬਲੇ 'ਚ 5 ਅੱਤਵਾਦੀ ਵੀ ਮਾਰੇ ਗਏ ਹਨ। 
ਪਹਿਲਾਂ 3 ਫਿਰ 2 ਜਵਾਨ ਹੋਏ ਸ਼ਹੀਦ
ਲਾਈਨ ਆਫ ਕੰਟਰੋਲ ਦੇ ਕੋਲ ਹੋਏ ਮੁਕਾਬਲੇ 'ਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਪਹਿਚਾਣ ਹੋ ਗਈ ਹੈ। ਇਨ੍ਹਾਂ ਦੇ ਨਾਂ - ਹਿਮਾਚਲ ਪ੍ਰਦੇਸ਼ ਦੇ ਸੂਬੇਦਾਰ ਸੰਜੀਵ ਕੁਮਾਰ, ਉਤਰਾਖੰਡ ਦੇ ਹਵਲਦਾਰ ਦੇਵਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਪੈਰੂ ਟਰੂਪਰ ਬਾਲ ਕ੍ਰਿਸ਼ਨ। ਉਤਰਾਖੰਡ ਦੇ ਪੈਰ ਟਰੂਪਰ ਅਮਿਤ ਕੁਮਾਰ ਤੇ ਰਾਜਸਥਾਨ ਦੇ ਛਤਰਪਾਲ ਸਿੰਘ। ਫੌਜ ਦੀ ਜਵਾਬੀ ਕਾਰਵਾਈ 'ਚ 5 ਅੱਤਵਾਦੀ ਵੀ ਮਾਰੇ ਗਏ ਹਨ।


Gurdeep Singh

Content Editor

Related News