ਕੁਝ ਚੀਤਿਆਂ ਦੀ ਮੌਤ ਲਈ ਰੇਡੀਓ ਕਾਲਰ ਨੂੰ ਜ਼ਿੰਮੇਵਾਰ ਦੱਸਣ ਵਾਲੀਆਂ ਖਬਰਾਂ ਅਟਕਲਾਂ ’ਤੇ ਆਧਾਰਿਤ : ਸਰਕਾਰ
Monday, Jul 17, 2023 - 12:34 PM (IST)
ਨਵੀਂ ਦਿੱਲੀ, (ਭਾਸ਼ਾ)- ਵਾਤਾਵਰਣ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਨਾਮੀਬੀਆ ਅਤੇ ਦੱਖਣ ਅਫਰੀਕਾ ਤੋਂ ਲਿਆਂਦੇ ਗਏ 20 ਬਾਲਿਗ ਚੀਤਿਆਂ ’ਚੋਂ 5 ਦੀ ਮੌਤ ਕੁਦਰਤੀ ਕਾਰਨ ਕਰ ਕੇ ਹੋਈ ਅਤੇ ਰੇਡੀਓ ਕਾਲਰ ਵਰਗੇ ਕਾਰਕਾਂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਵਾਲੀਆਂ ਖਬਰਾਂ ਬਿਨਾਂ ਵਿਗਿਆਨਿਕ ਸਬੂਤਾਂ ਦੇ ਅਟਕਲਾਂ ਅਤੇ ਅਫਵਾਹਾਂ ’ਤੇ ਆਧਾਰਿਤ ਹਨ।
ਬਿਆਨ ’ਚ ਕਿਹਾ ਗਿਆ ਕਿ ਨਾਮੀਬੀਆ ਅਤੇ ਦੱਖਣ ਅਫਰੀਕਾ ਤੋਂ ਭਾਰਤ ਲਿਆਂਦੇ ਗਏ 20 ਬਾਲਿਗ ਚੀਤਿਆਂ ’ਚੋਂ 5 ਬਾਲਿਗ ਚੀਤਿਆਂ ਦੀ ਮੌਤ ਦੀ ਸੂਚਨਾ ਮਿਲੀ ਹੈ। ਸ਼ੁਰੂਆਤੀ ਵਿਸ਼ਲੇਸ਼ਣ ਅਨੁਸਾਰ ਸਾਰੀਆਂ ਮੌਤਾਂ ਕੁਦਰਤੀ ਕਾਰਨਾਂ ਕਰ ਕੇ ਹੋਈਆਂ ਹਨ। ਮੀਡੀਆ ’ਚ ਅਜਿਹੀਆਂ ਖਬਰਾਂ ਆਈਆਂ ਹਨ, ਜਿਨ੍ਹਾਂ ’ਚ ਚੀਤਿਆਂ ਦੀ ਮੌਤ ਲਈ ਰੇਡੀਓ ਕਾਲਰ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਅਜਿਹੀਆਂ ਖਬਰਾਂ ਕਿਸੇ ਵਿਗਿਆਨਿਕ ਸਬੂਤ ’ਤੇ ਆਧਾਰਿਤ ਨਹੀਂ, ਸਗੋਂ ਅਟਕਲਾਂ ਅਤੇ ਅਫਵਾਹਾਂ ’ਤੇ ਆਧਾਰਿਤ ਹਨ।