ਤੀਜੇ ਸੰਮਨ ਦੇ ਬਾਵਜੂਦ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ‘ਸਟੈਂਡ-ਅਪ ਕਾਮੇਡੀਅਨ’ ਕੁਨਾਲ ਕਾਮਰਾ

Sunday, Apr 06, 2025 - 05:24 PM (IST)

ਤੀਜੇ ਸੰਮਨ ਦੇ ਬਾਵਜੂਦ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ‘ਸਟੈਂਡ-ਅਪ ਕਾਮੇਡੀਅਨ’ ਕੁਨਾਲ ਕਾਮਰਾ

ਮੁੰਬਈ (ਏਜੰਸੀ)- ‘ਸਟੈਂਡ-ਅਪ ਕਾਮੇਡੀਅਨ’ ਕੁਨਾਲ ਕਾਮਰਾ ਮਹਾਰਾਸ਼ਟਰ ਦੇ ਉੱਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁੱਧ ਕਥਿਤ ਤੌਰ ’ਤੇ ਵਿਵਾਦਪੂਰਨ ਟਿੱਪਣੀ ਕਰਨ ਦੇ ਸਬੰਧ ਵਿਚ ਦਰਜ ਮਾਮਲੇ ਵਿਚ ਸ਼ਨੀਵਾਰ ਨੂੰ ਮੁੰਬਈ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਤੀਜੀ ਵਾਰ ਹੈ ਜਦੋਂ ਕਾਮਰਾ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ।

ਖਾਰ ਪੁਲਸ ਨੇ ਇਕ ਪ੍ਰੋਗਰਾਮ ਦੌਰਾਨ ਉੱਪ-ਮੁੱਖ ਮੰਤਰੀ ਦੇ ਵਿਰੁੱਧ ਕਥਿਤ ਤੌਰ ’ਤੇ ਵਿਵਾਦਪੂਰਨ ਟਿੱਪਣੀ ਕਰਨ ’ਤੇ ਸ਼ਿਵ ਸੈਨਾ ਦੇ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ’ਤੇ ਕੁਨਾਲ ਕਾਮਰਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਦਰਾਸ ਹਾਈ ਕੋਰਟ ਨੇ ਕਾਮਰਾ ਨੂੰ 7 ਅਪ੍ਰੈਲ ਤੱਕ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਹੈ।


author

cherry

Content Editor

Related News