ਕੋਰੋਨਾ ਆਫ਼ਤ ਦਰਮਿਆਨ ਹਰੀਦੁਆਰ ''ਚ ਆਯੋਜਿਤ ਹੋਵੇਗਾ ਕੁੰਭ ਮੇਲਾ, ਉੱਤਰਾਖੰਡ ਸਰਕਾਰ ਨੇ ਖਿੱਚੀ ਤਿਆਰੀ

Monday, Nov 23, 2020 - 11:19 AM (IST)

ਕੋਰੋਨਾ ਆਫ਼ਤ ਦਰਮਿਆਨ ਹਰੀਦੁਆਰ ''ਚ ਆਯੋਜਿਤ ਹੋਵੇਗਾ ਕੁੰਭ ਮੇਲਾ, ਉੱਤਰਾਖੰਡ ਸਰਕਾਰ ਨੇ ਖਿੱਚੀ ਤਿਆਰੀ

ਹਰੀਦੁਆਰ— ਦੇਸ਼ 'ਚ ਕੋਰੋਨਾ ਵਾਇਰਸ ਦੀ ਆਫ਼ਤ ਦਰਮਿਆਨ ਹਰੀਦੁਆਰ 'ਚ ਕੁੰਭ ਮੇਲਾ-2021 ਦਾ ਆਯੋਜਨ ਕੀਤਾ ਜਾਵੇਗਾ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਸ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਵਾਰ 2021 ਵਿਚ ਹੋਣ ਵਾਲਾ ਹਰੀਦੁਆਰ ਕੁੰਭ ਮੇਲਾ ਸ਼ਾਨਦਾਰ ਹੋਵੇਗਾ। ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ 'ਚ ਅਖਾੜਾ ਪਰੀਸ਼ਦ ਨਾਲ ਬੈਠਕ ਤੋਂ ਬਾਅਦ ਇਹ ਫ਼ੈਸਲਾ ਕੀਤਾ। ਮੇਲੇ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। 

PunjabKesari

ਆਉਣ ਵਾਲੇ ਦਿਨਾਂ ਵਿਚ ਕੋਰੋਨਾ ਵਾਇਰਸ ਦੀ ਸਮੀਖਿਆ ਤੋਂ ਬਾਅਦ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਕੁੰਭ ਮੇਲੇ ਵਿਚ ਹਲਾਤਾਂ ਦੇ ਹਿਸਾਬ ਨਾਲ ਜੋ ਵੀ ਫ਼ੈਸਲੇ ਲਏ ਜਾਣਗੇ, ਉਸ ਵਿਚ ਅਖਾੜਾ ਪਰੀਸ਼ਦ ਅਤੇ ਸਾਧੂ-ਸੰਤਾਂ ਦੇ ਸੁਝਾਅ ਜ਼ਰੂਰ ਲਏ ਜਾਣਗੇ। ਇਸ ਵਾਰ ਕੁੰਭ ਮੇਲੇ ਵਿਚ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ। ਹਰ ਥਾਂ ਸਮਾਜਿਕ ਦੂਰੀ ਦਾ ਸ਼ਰਧਾਲੂਆਂ ਤੋਂ ਪਾਲਣ ਕਰਵਾਇਆ ਜਾਵੇਗਾ। ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ ਅਤੇ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ।

ਓਧਰ ਅਖਿਲ ਭਾਰਤੀ ਅਖਾੜਾ ਪਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੇ ਵੀ ਹਰੀਦੁਆਰ ਕੁੰਭ ਮੇਲੇ ਦੇ ਸਫ਼ਲ ਆਯੋਜਨ ਲਈ ਸੂਬਾ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁੰਭ ਦੀ ਪਰੰਪਰਾ ਅਤੇ ਸੱਭਿਆਚਾਰ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਹਾਲਾਂਕਿ ਕੋਵਿਡ-19 ਕਾਰਨ ਕਈ ਸਮੱਸਿਆਵਾਂ ਆਉਣਗੀਆਂ। ਕੁੰਭ ਸ਼ੁਰੂ ਹੋਣ 'ਤੇ ਕੋਵਿਡ-19 ਦੀ ਸਥਿਤੀ ਮੁਤਾਬਕ ਕੁੰਭ ਦੇ ਰੂਪ ਨੂੰ ਵਿਸਥਾਰ ਦਿੱਤਾ ਜਾਵੇਗਾ। ਅਜਿਹਾ ਅਨੁਮਾਨ ਹੈ ਕਿ ਕੁੰਭ ਮੇਲੇ ਦੌਰਾਨ ਹਰ ਦਿਨ 35 ਤੋਂ 50 ਲੱਖ ਸ਼ਰਧਾਲੂ ਗੰਗ ਵਿਚ ਪਵਿੱਤਰ ਇਸ਼ਨਾਨ ਕਰਨਗੇ।


author

Tanu

Content Editor

Related News