ਕੁੰਭ ਮੇਲੇ ''ਚ ਵੀ ਸੁਸ਼ੋਭਿਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ, ਇਸ ਅਖਾੜੇ ''ਚ ਨਹੀਂ ਆ ਸਕਦੇ ਨਾਗਾ ਸਾਧੂ
Friday, Jan 31, 2025 - 04:11 PM (IST)
ਪ੍ਰਯਾਗਰਾਜ- ਕੁੰਭ 'ਚ ਸ਼੍ਰੀ ਪੰਚਾਇਤੀ ਨਿਰਮਲਾ ਅਖਾੜਾ ਦੂਜੇ ਅਖਾੜਿਆਂ ਨਾਲੋਂ ਬਿਲਕੁੱਲ ਵੱਖਰਾ ਹੈ। ਇੱਥੇ ਨਾਗਾ ਸਾਧੂਆਂ ਅਤੇ ਸਾਧੂਆਂ ਦੇ ਅਖਾੜੇ ਦੇ ਅੰਦਰ ਆਉਣ 'ਤੇ ਪਾਬੰਦੀ ਹੈ। ਇਸ ਅਖਾੜੇ 'ਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਹੁੰਦਾ ਹੈ। ਇੱਥੇ ਨਾ ਤਾਂ ਧੂਨੀ ਬਲਦੀ ਹੈ ਅਤੇ ਨਾ ਸਰੀਰ 'ਤੇ ਭਸਮ ਲਗਾਈ ਜਾਂਦੀ ਹੈ। ਇਸ ਅਖਾੜੇ ਦੇ ਸਾਧੂ ਸਰੀਰ ਕੱਪੜੇ ਨਾਲ ਢੱਕ ਕੇ ਰੱਖਦੇ ਹਨ, ਉਨ੍ਹਾਂ ਨੂੰ ਤਪਸਵੀ ਕਿਹਾ ਜਾਂਦਾ ਹੈ। ਸ਼ੈਵ ਅਤੇ ਵੈਸ਼ਨਵ ਅਖਾੜਿਆਂ 'ਚ ਵਾਲ ਮੁਨਵਾ ਕੇ ਸੰਨਿਆਸੀ ਹੋਣ ਦੀ ਦੀਕਸ਼ਾ ਮਿਲਦੀ ਹੈ, ਜਦੋਂ ਕਿ ਨਿਰਮਲ ਅਖਾੜੇ 'ਚ ਕੇਸ ਰੱਖਣਾ ਅਤੇ ਪੱਗੜੀ ਬੰਨ੍ਹਣਾ ਜ਼ਰੂਰੀ ਹੈ। ਨਿਰਮਲ ਅਖਾੜੇ ਦੇ ਅੰਦਰ ਜਾ ਪਾਉਣਾ ਵੀ ਸੌਖਾ ਨਹੀਂ ਹੈ। ਕਿਸੇ ਤਰ੍ਹਾਂ ਨਾਲ ਅਖਾੜੇ 'ਚ ਇਕ ਦਿਨ ਪ੍ਰਵੇਸ਼ ਮਿਲਿਆ। ਅਖਾੜੇ ਦੇ ਬਾਹਰ ਹੀ ਨਿਸ਼ਾਨ ਸਾਹਿਬ ਲੱਗਾ ਹੈ। ਜਦੋਂ ਕਿ ਸ਼ੈਵ ਅਖਾੜਿਆਂ 'ਚ ਧਰਮ ਝੰਡਾ ਠੀਕ ਅਖਾੜਿਆਂ ਦੇ ਵਿਚੋ-ਵਿਚ ਹੁੰਦਾ ਹੈ।
ਇਹ ਵੀ ਪੜ੍ਹੋ : ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਗੁਫ਼ਾ ਤੱਕ ਬਣਨ ਜਾ ਰਿਹਾ ਰੋਪਵੇਅ
ਅੰਦਰ ਹਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹਨ। ਗ੍ਰੰਥੀ ਗੁਰਬਾਣੀ ਦਾ ਪਾਠ ਕਰ ਰਹੇ ਹਨ। ਅਖਾੜੇ ਦੇ ਹਰ ਟੈਂਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹਨ। ਜਿਸ ਜਗ੍ਹਾ ਇਹ ਪਾਠ ਹੋ ਰਿਹਾ ਹੈ, ਉਸ ਨੂੰ ਗੁਰਦੁਆਰੇ ਵਾਂਗ ਹੀ ਬਣਾਇਆ ਅਤੇ ਸਜਾਇਆ ਗਿਆ ਹੈ। ਬਾਹਰ ਗੇਟ 'ਤੇ ਲਾਈਟਾਂ ਅਤੇ ਫੁੱਲਾਂ ਦੀ ਸੁੰਦਰ ਸਜਾਵਟ ਹੈ। ਗ੍ਰੰਥੀਆਂ ਦੇ ਨਾਲ ਇਕ ਵੱਡਾ ਜਿਹਾ ਬੋਰਡ ਲੱਗਾ ਹੋਇਆ ਹੈ, ਜਿਸ 'ਤੇ ਇਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਹੈ। ਬੋਰਡ ਦੇ ਸਾਹਮਣੇ ਸਟੇਜ 'ਤੇ ਤਬਲਾ ਅਤੇ ਹਾਰਮੋਨਿਅਮ ਵਰਗੇ ਵਾਘ ਯੰਤਰ ਰੱਖੇ ਹਨ। ਨਾਨਕਪੰਥੀ ਪਰੰਪਰਾ ਦੇ ਤਿੰਨ ਅਖਾੜਿਆਂ 'ਚੋਂ ਇਕ ਸ਼੍ਰੀ ਪੰਚਾਇਤੀ ਨਿਰਮਲ ਅਖਾੜਾ ਦੀ ਸਥਾਪਨਾ ਵੈਸੇ ਤਾਂ 1862 'ਚ ਪਟਿਆਲਾ 'ਚ ਹੋਈ ਪਰ ਨਿਰਮਲ ਭਾਈਚਾਰੇ ਦੀ ਨੀਂਹ ਖ਼ੁਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1564 'ਚ ਰੱਖੀ ਸੀ। ਭਾਈ ਭਾਗੀਰਥ ਦੀ ਕਠਿਨ ਤਪੱਸਿਆ ਤੋਂ ਖੁਸ਼ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਮੂਲ ਮੰਤਰ ਦਾ ਉਪਦੇਸ਼ ਅਤੇ ਨਿਰਮਲ ਵਖ ਭੇਟ ਕੀਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8