ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਅੰਤਿਮ ਦਿਨ ਪਾਕਿਸਤਾਨ ਤੋਂ ਵੀ ਪੁੱਜੇ ਸਿੱਖ ਸ਼ਰਧਾਲੂ
Saturday, Oct 10, 2026 - 04:05 PM (IST)
ਉੱਤਰਾਖੰਡ- ਵਿਸ਼ਵ ਪ੍ਰਸਿੱਧ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋ ਗਏ ਹਨ। ਕਿਵਾੜ ਠੀਕ ਦੁਪਹਿਰ 2 ਵਜੇ ਬੰਦ ਕੀਤੇ ਗਏ। ਇਸ ਦੌਰਾਨ 4400 ਤੋਂ ਵੱਧ ਤੀਰਥ ਯਾਤਰੀ ਮੌਜੂਦ ਰਹੇ। ਕਿਵਾੜ ਬੰਦ ਕਰਨ ਸਮੇਂ ਫ਼ੌਜ ਦੇ ਬੈਂਡ ਦੀ ਮਧੁਰ ਧੁੰਨ ਵਜਾਈ ਗਈ। ਅੰਤਿਮ ਦਿਨ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਨੇ ਵੀ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ।
ਇਸ ਸਾਲ 23 ਮਈ ਤੋਂ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਚ ਕੁੱਲ 3,84,573 ਸ਼ਰਧਾਲੂਆਂ ਨੇ ਮੱਥਾ ਟੇਕਿਆ। ਕਿਵਾੜ ਬੰਦ ਹੋਣ ਮੌਕੇ ਗੋਵਿੰਦ ਧਾਮ ਤੋਂ ਰਾਗੀ ਜੱਥੇ ਨਾਲ ਹਜ਼ਾਰਾਂ ਸ਼ਰਧਾਲੂ ਪਵਿੱਤਰ ਧਾਮ ਪਹੁੰਚੇ। ਇਨ੍ਹਾਂ 'ਚ ਪਾਕਿਸਤਾਨ ਤੋਂ ਆਇਆ 40 ਸਿੱਖ ਸ਼ਰਧਾਲੂਆਂ ਦਾ ਜੱਥਾ ਵੀ ਸ਼ਾਮਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
