ਰਾਜਗ ਦੀ ਨਵੀਂ ਸਰਕਾਰ ’ਚ ਕੁਮਾਰਸਵਾਮੀ ਦੀ ਨਜ਼ਰ ਖੇਤੀਬਾੜੀ ਮੰਤਰਾਲਾ ’ਤੇ

06/05/2024 11:17:31 PM

ਬੈਂਗਲੁਰੂ, (ਭਾਸ਼ਾ)- ਜਨਤਾ ਦਲ (ਸੈਕੂਲਰ) ਦੇ ਨੇਤਾ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਬੁੱਧਵਾਰ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਨਵੀਂ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਦੀ ਸਰਕਾਰ ’ਚ ਖੇਤੀਬਾੜੀ ਮੰਤਰਾਲਾ ’ਚ ਦਿਲਚਸਪੀ ਰੱਖਦੀ ਹੈ।

ਕੁਮਾਰਸਵਾਮੀ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਐੱਸ) ਪਿਛਲੇ ਸਾਲ ਐੱਨ. ਡੀ. ਏ. ’ਚ ਸ਼ਾਮਲ ਹੋਈ ਸੀ। ਕਰਨਾਟਕ ’ਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ (ਐੱਸ) ਨੇ ਸਾਂਝੇ ਤੌਰ ’ਤੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਸਨ। ਕਰਨਾਟਕ ਦੀਆਂ ਕੁੱਲ 28 ਲੋਕ ਸਭਾ ਸੀਟਾਂ ’ਚੋਂ ਭਾਜਪਾ ਨੇ 17 ਤੇ ਜਨਤਾ ਦਲ (ਐੱਸ) ਨੇ ਦੋ ਸੀਟਾਂ ਜਿੱਤੀਆਂ ਹਨ। ਸਰਕਾਰ ਬਣਾਉਣ ਤੋਂ ਪਹਿਲਾਂ ਜਨਤਾ ਦਲ (ਐੱਸ) ਦੀ ਮੰਗ ਬਾਰੇ ਪੁੱਛੇ ਗਏ ਸਵਾਲ ’ਤੇ ਕੁਮਾਰਸਵਾਮੀ ਨੇ ਕਿਹਾ ਕਿ ਸਾਡੀ ਕੋਈ ਮੰਗ ਨਹੀਂ ਹੈ। ਕਰਨਾਟਕ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨਾ ਸਾਡੀ ਪਹਿਲ ਹੈ।


Rakesh

Content Editor

Related News