ਮਾਣਹਾਨੀ ਮਾਮਲਾ : ਵਿਸ਼ਵਾਸ ਨੇ ਕੇਜਰੀਵਾਲ ਦੇ ਸਿਰ 'ਤੇ ਭੰਨ੍ਹਿਆ ਭਾਂਡਾ

05/03/2018 3:06:52 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਤੋਂ ਨਾਰਾਜ਼ ਚੱਲ ਰਹੇ ਨੇਤਾ ਕੁਮਾਰ ਵਿਸ਼ਵਾਸ ਨੇ ਅੱਜ ਦਿੱਲੀ ਹਾਈਕੋਰਟ 'ਚ ਕਿਹਾ ਹੈ ਕਿ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਖਿਲਾਫ ਉਨ੍ਹਾਂ ਦੇ ਬਿਆਨ ਪਾਰਟੀ ਵਰਕਰਾਂ ਦੇ ਰੂਪ 'ਚ ਅਰਵਿੰਦ ਕੇਜਰੀਵਾਲ ਤੋਂ ਮਿਲੀ ਸੂਚਨਾ 'ਤੇ ਆਧਾਰਿਤ ਸੀ। ਅਦਾਲਤ 'ਚ ਮੌਜ਼ੂਦ ਵਿਸ਼ਵਾਸ਼ ਨੇ ਜੱਜ ਰਾਜੀਵ ਸਹਾਏ ਨੇ ਕਿਹਾ ਹੈ ਕਿ ਕੋਈ ਬਿਆਨ ਦੇਣ ਜਾਂ ਜੇਤਲੀ ਤੋਂ ਮੁਆਫੀ ਮੰਗਣ ਤੋਂ ਪਹਿਲਾਂ ਉਹ ਜਾਨਣਾ ਚਾਹੁੰਦੇ ਹਨ ਕਿ ਜਦੋਂ ਕੇਜਰੀਵਾਲ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਦੇ ਖਿਲਾਫ ਉਨ੍ਹਾਂ ਦੇ ਦੋਸ਼ ਦਸਤਾਵੇਜ਼ਾਂ 'ਤੇ ਆਧਾਰਿਤ ਹਨ, ਜਦਕਿ ਉਨ੍ਹਾਂ ਨੇ ਝੂਠ ਬੋਲਿਆ ਸੀ। ਆਪ ਦੇ ਅਸੰਤੁਸ਼ਟ ਨੇਤਾ ਨੇ ਅਦਾਲਤ 'ਚ ਕਿਹਾ ਕਿ ਉਹ ਫੈਸਲਾ ਕਰਨ ਲਈ ਸਮਾਂ ਚਾਹੁੰਦੇ ਹਨ ਕਿ ਉਹ ਕੀ ਬਿਆਨ ਦੇਣਗੇ ਤਾਂ ਕਿ ਇਸ ਮਾਮਲੇ ਦਾ ਹੱਲ ਕੀਤਾ ਜਾ ਸਕੇ ਕਿਉਂਕਿ ਵਿਅਕਤੀਗਤ ਰੂਪ 'ਚ ਇਸ ਨੂੰ ਅੱਗੇ ਲੈ ਜਾਣ 'ਚ ਉਨ੍ਹਾਂ ਦੀ ਦਿਲਚਸਪੀ ਨਹੀਂ ਹੈ।
ਕੇਜਰੀਵਾਲ ਅਤੇ ਆਪ ਦੇ ਚਾਰ ਨੇਤਾ ਰਾਘਵ ਚੱਡਾ, ਸੰਜੇ ਸਿੰਘ, ਆਸ਼ੂਤੋਸ਼ ਅਤੇ ਦੀਪਕ ਵਾਜਪਈ ਦੇ ਜੇਤਲੀ ਤੋਂ ਮੁਆਫੀ ਮੰਗਣ ਤੋਂ ਬਾਅਦ ਵਿਸ਼ਵਾਸ ਹੁਣ ਕੇਵਲ ਇਸ ਤਰ੍ਹਾਂ ਦੇ ਵਿਅਕਤੀ ਬਚੇ ਹਨ ਕਿਉਂਕਿ ਜਿਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਬਣਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨੇ ਇਨ੍ਹਾਂ ਲੋਕਾਂ ਦੇ ਖਿਲਾਫ 10 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਵਿਸ਼ਵਾਸ਼ ਦੀ ਅਪੀਲ 'ਤੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 28 ਮਈ ਦੇ ਲਈ ਸੂਚੀਬੱਧ ਕੀਤੀ ਹੈ।


Related News