ਹਿਮਾਚਲ ''ਚ ਸ਼੍ਰੀਖੰਡ ਮਹਾਦੇਵ ਦੀ ਯਾਤਰਾ ਦੌਰਾਨ 3 ਸ਼ਰਧਾਲੂਆਂ ਦੀ ਮੌਤ

7/28/2019 1:47:36 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਸ਼੍ਰੀਖੰਡ ਮਹਾਦੇਵ ਯਾਤਰਾ ਦੌਰਾਨ 3 ਸ਼ਰਧਾਲੂਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸ਼ਰਧਾਲੂਆਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੂਜਾ ਕਰਨ ਤੋਂ ਬਾਅਦ ਮੰਦਰ ਤੋਂ ਸਿੰਘਗੜ੍ਹ ਆਧਾਰ ਕੈਂਪ ਵਾਪਸ ਆਉਂਦੇ ਸਮੇਂ 3 ਸ਼ਰਧਾਲੂਆਂ ਦੀ ਮੌਤ ਹੋ ਗਈ।

PunjabKesari 

ਜ਼ਿਲਾ ਪੁਲਸ ਅਧਿਕਾਰੀ ਗੌਰਵ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਸ਼ਿਮਲਾ ਦੇ ਉਪੇਂਦਰ ਸੈਨੀ(40), ਦਿੱਲੀ ਦੇ ਕੇਵਲ ਨੰਦ ਭਗਤ ਅਤੇ ਆਤਮਾ ਰਾਮ ਦੇ ਰੂਪ 'ਚ ਹੋਈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਹੇਠਾ ਲਿਆਉਣ ਲਈ ਟੀਮ ਭੇਜ ਦਿੱਤੀ ਗਈ ਹੈ। ਸੋਮਵਾਰ ਤੱਕ ਲਾਸ਼ਾਂ ਲਿਆਂਦੀਆਂ ਜਾਣਗੀਆਂ। ਦੱਸ ਦੇਈਏ ਕਿ ਸ਼੍ਰੀਖੰਡ ਮਹਾਦੇਵ ਹਿੰਦੂਆਂ ਦਾ ਇੱਕ ਧਾਰਮਿਕ ਸਥਾਨ ਹੈ ਅਤੇ 'ਸ਼ਿਵ ਲਿੰਗਮ' ਸਮੁੰਦਰੀ ਤਲ ਤੋਂ 18,750 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਹ ਯਾਤਰਾ 15 ਜੁਲਾਈ ਨੂੰ ਸ਼ੁਰੂ ਹੋਈ ਸੀ।


Iqbalkaur

Edited By Iqbalkaur