ਹਿਮਾਚਲ ''ਚ ਬੱਦਲ ਫੱਟਣ ਕਾਰਨ ਘਰਾਂ ''ਚ ਪਹੁੰਚਿਆ ਪਾਣੀ (ਤਸਵੀਰਾਂ)
Wednesday, Aug 07, 2019 - 06:19 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਉਸ ਸਮੇਂ ਲੋਕਾਂ 'ਚ ਹੜਕੰਪ ਮੱਚ ਗਿਆ ਜਦੋਂ ਬੱਦਲ ਫੱਟਣ ਕਾਰਨ ਨਾਲੇ 'ਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਹੜ੍ਹ ਵਰਗੀ ਹਾਲਾਤ ਬਣ ਗਏ।
ਮਿਲੀ ਜਾਣਕਾਰੀ ਮੁਤਾਬਕ ਬੱਦਲ ਫੱਟਣ ਕਾਰਨ ਹੋਈ ਲਗਾਤਾਰ ਭਾਰੀ ਬਾਰਿਸ਼ ਕਾਰਨ ਨਾਲੇ 'ਚ ਪਾਣੀ ਵੱਧ ਗਿਆ, ਜੋ ਕਿ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਇਸ ਤਰ੍ਹਾਂ ਘਰਾਂ 'ਚ ਪਾਣੀ ਆਉਣ ਕਾਰਨ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਜਾਣਾ ਪਿਆ।
ਜ਼ਿਲਾ ਪੁਲਸ ਅਧਿਕਾਰੀ ਗੌਰਵ ਸਿੰਘ ਨੇ ਦੱਸਿਆ ਕਿ ਬੱਦਲ ਫੱਟਣ ਕਾਰਨ ਹਲਨ ਬਦਗ੍ਰਾਨ 'ਚ ਮਾਰੂਤੀ ਕਾਰ ਸਵਾਰ ਦੋ ਲੋਕ ਮੁਸੀਬਤ 'ਚ ਫਸ ਗਏ, ਜਿਸ ਕਾਰਨ ਕਾਰ ਸਮੇਤ ਲੋਕ ਪਾਣੀ 'ਚ ਰੁੜ੍ਹ ਗਏ। ਮੌਕੇ 'ਤੇ ਮੌਜੂਦ ਪੁਲਸ ਅਤੇ ਬਚਾਅ-ਰਾਹਤ ਅਧਿਕਾਰੀਆਂ ਨੇ ਰੈਸਕਿਊ ਆਪਰੇਸ਼ਨ ਜਾਰੀ ਕਰ ਕੇ ਉਨ੍ਹਾਂ ਨੂੰ ਬਚਾਅ ਲਿਆ।