ਕੁੱਲੂ: 300 ਫੁੱਟ ਡੂੰਘੀ ਖੱਡ ''ਚ ਡਿੱਗੀ ਜੀਪ, 2 ਲੋਕਾਂ ਦੀ ਮੌਤ

Thursday, Nov 14, 2019 - 02:21 PM (IST)

ਕੁੱਲੂ: 300 ਫੁੱਟ ਡੂੰਘੀ ਖੱਡ ''ਚ ਡਿੱਗੀ ਜੀਪ, 2 ਲੋਕਾਂ ਦੀ ਮੌਤ

ਕੁੱਲੂ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਇੱਕ ਜੀਪ ਡੂੰਘੀ ਖੱਡ 'ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਜੀਪ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕੁੱਲੂ ਜ਼ਿਲੇ ਦੇ ਐੱਨ.ਐੱਚ. 305 'ਤੇ ਜਲੋਡਾ ਸੜਕ 'ਤੇ ਬੁੱਧਵਾਰ ਸ਼ਾਮ ਰਾਸ਼ਨ ਅਤੇ ਹੋਰ ਸਮਾਨ ਲਿਜਾ ਰਹੀ ਜੀਪ 300 ਫੁੱਟ ਡੂੰਘੀ ਖੱਡ 'ਚ ਡਿੱਗ ਪਈ। ਹਾਦਸੇ ਦੌਰਾਨ 1 ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਸਥਾਨਿਕ ਲੋਕਾਂ ਨੇ ਹਾਦਸੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਕੁੱਲੂ ਦੇ ਪੁਲਸ ਇੰਸਪੈਕਟਰ ਗੌਰਵ ਸਿੰਘ ਨੇ ਦੱਸਿਆ ਹੈ ਕਿ ਹਾਦਸਾ ਦੌਰਾਨ ਸੇਹਲੀ ਪਿੰਡ ਦੇ ਰਾਮ ਚੰਦਰ(21) ਅਤੇ ਬਾਗੀਪੁਲ ਪਿੰਡ ਦੇ ਜਗਦੀਸ਼ (23) ਦੀ ਮੌਤ ਹੋ ਗਈ ਹੈ।


author

Iqbalkaur

Content Editor

Related News