ਹਿਮਾਚਲ ਦੇ ਕੁੱਲੂ ਜ਼ਿਲੇ ''ਚ ਭਾਰੀ ਗੜੇਮਾਰੀ (ਤਸਵੀਰਾਂ)

Friday, Oct 18, 2019 - 12:10 PM (IST)

ਹਿਮਾਚਲ ਦੇ ਕੁੱਲੂ ਜ਼ਿਲੇ ''ਚ ਭਾਰੀ ਗੜੇਮਾਰੀ (ਤਸਵੀਰਾਂ)

ਕੁੱਲੂ—ਹਿਮਾਚਲ ਦੇ ਕੁੱਲੂ-ਮਨਾਲੀ ਸਮੇਤ ਲਾਹੌਲ ਸਪਿਤੀ ਦੀਆਂ ਉੱਚੀਆਂ ਚੋਟੀਆਂ 'ਤੇ ਵੀਰਵਾਰ ਹਲਕੀ ਬਰਫਬਾਰੀ ਹੋਈ। ਨੀਵੇਂ ਇਲਾਕਿਆਂ 'ਚ ਮੀਂਹ ਪਿਆ। ਬਾਰਾਲਾਚਾ ਦੱਰਾ, ਰੋਹਤਾਂਗ ਜੋਤ ਅਤੇ ਕੁੰਜੁਮ ਦੱਰੇ 'ਤੇ ਵੀਰਵਾਰ ਮੋਟਰ ਗੱਡੀਆਂ ਦੀ ਆਵਾਜਾਈ 'ਚ ਕੋਈ ਵਿਘਨ ਨਹੀਂ ਪਿਆ ਪਰ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅੱਜ ਭਾਵ ਸ਼ੁੱਕਰਵਾਰ ਵੀ ਬਰਫਬਾਰੀ ਹੋਈ ਤਾਂ ਆਵਾਜਾਈ ਰੋਕੀ ਜਾ ਸਕਦੀ ਹੈ। ਰੋਹਤਾਂਗ ਦੱਰੇ 'ਤੇ ਵੀਰਵਾਰ ਸ਼ਾਮ ਤੱਕ 2 ਇੰਚ ਬਰਫਬਾਰੀ ਹੋਈ ਸੀ। ਬਾਰਾਲਾਚਾ ਵਿਖੇ 3 ਇੰਚ ਬਰਫ ਪੈ ਚੁੱਕੀ ਸੀ। ਮਨਾਲੀ 'ਚ ਸ਼ਾਮ ਵੇਲੇ ਮੀਂਹ ਸ਼ੁਰੂ ਹੋਇਆ ਜੋ ਰਾਤ ਤੱਕ ਜਾਰੀ ਸੀ। ਕੁੱਲੂ ਅਤੇ ਮੰਡੀ ਜ਼ਿਲਿਆਂ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਗੜੇਮਾਰੀ ਹੋਈ। ਇਸ ਕਾਰਣ ਇਲਾਕੇ 'ਚ ਠੰਡ ਦਾ ਜ਼ੋਰ ਵਧ ਗਿਆ ਹੈ।

PunjabKesari

ਮੰਡੀ ਅਤੇ ਕੁੱਲੂ ਜ਼ਿਲੇ ਦੇ ਕਈ ਇਲਾਕਿਆਂ 'ਚ ਭਾਰੀ ਮਾਤਰਾ 'ਚ ਗੜੇ ਪੈਣ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕੁੱਲੂ ਦੀ ਗੜਸਾ ਘਾਟੀ ਦੇ ਸ਼ਿਆਹ ਪਿੰਡ ਅਤੇ ਨਾਲ ਲੱਗਦੇ ਇਲਾਕਿਆਂ 'ਚ 20 ਮਿੰਟ ਤੱਕ ਭਾਰੀ ਗੜੇਮਾਰੀ ਹੋਈ।

PunjabKesari

ਗੜੇਮਾਰੀ ਨਾਲ ਘਾਟੀ 'ਚ ਸੇਬ ਦੀ ਫਸਲਾਂ ਨੂੰ ਜ਼ਿਆਦਾ ਨੁਕਸਾਨ ਪੁਹੰਚਿਆ ਹੈ। ਤੇਜ਼ ਹਵਾਵਾਂ ਚੱਲਣ ਦੇ ਨਾਲ ਬਾਰਿਸ਼ ਹੋਣ ਕਾਰਨ ਮੌਸਮ ਨੇ ਕਰਵਟ ਬਦਲ ਲਈ ਹੈ ਅਤੇ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

PunjabKesari

ਦੱਸਣਯੋਗ ਹੈ ਕਿ ਹਿਮਾਚਲ ਦੇ ਕੁਝ ਇਲਾਕਿਆਂ ਲਈ ਮੌਸਮ ਵਿਭਾਗ ਨੇ 17 ਅਤੇ 18 ਅਕਤੂਬਰ ਨੂੰ ਬਾਰਿਸ਼ ਦਾ ਅੰਦਾਜ਼ਾ ਲਗਾਇਆ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ 19 ਤੋਂ 22 ਅਕਤੂਬਰ ਤੱਕ ਹਿਮਾਚਲ 'ਚ ਮੌਸਮ ਸਾਫ ਰਹੇਗਾ।

PunjabKesari


author

Iqbalkaur

Content Editor

Related News