ਕ੍ਰਿਸ਼ੀ ਭਵਨ ਦੀ ਦੂਜੀ ਮੰਜ਼ਿਲ ''ਤੇ ਲੱਗੀ ਅੱਗ
Friday, Sep 28, 2018 - 03:51 PM (IST)

ਨਵੀਂ ਦਿੱਲੀ— ਕ੍ਰਿਸ਼ੀ ਭਵਨ ਦੀ ਦੂਜੀ ਮੰਜ਼ਿਲ 'ਤੇ ਅੱਜ ਭਿਆਨਕ ਅੱਗ ਲੱਗ ਗਈ। ਦਿੱਲੀ ਫਾਇਰ ਬ੍ਰਿਗੇਡ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਦੁਪਹਿਰ ਇਕ ਵਜ ਕੇ 45 ਮਿੰਟ 'ਤੇ ਮਿਲੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇਹ ਅੱਗ ਕਮਰਾ ਨੰਬਰ 256 ਵਿਚ ਲੱਗੀ।