ਰਾਸ਼ਟਰਪਤੀ ਰਾਮਨਾਥ ਕੋਵਿੰਦ ਹਰ ਮਹੀਨੇ ਭਰਦੇ ਨੇ ਪੌਣੇ 3 ਲੱਖ ਟੈਕਸ, ਜਾਣੋ ਕਿੰਨੀ ਮਿਲਦੀ ਹੈ ਤਨਖ਼ਾਹ
Tuesday, Jun 29, 2021 - 10:38 AM (IST)
ਨਵੀਂ ਦਿੱਲੀ- ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 3 ਦਿਨਾਂ ਕਾਨਪੁਰ ਦੌਰੇ 'ਤੇ ਹਨ। ਇਸ ਦੌਰਾਨ ਕੋਵਿੰਦ ਨੇ ਆਪਣੇ ਜੱਦੀ ਪਿੰਡ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ 5 ਲੱਖ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਜਿਸ 'ਚੋਂ ਪੌਣੇ 3 ਲੱਖ ਟੈਕਸ ਵਿਚ ਚੱਲੇ ਜਾਂਦੇ ਹਨ। ਰਾਮਨਾਥ ਕੋਵਿੰਦ ਨੇ ਕਿਹਾ ਕਿ ਸਾਰੇ ਜਾਣਦੇ ਹਨ, ਰਾਸ਼ਟਰਪਤੀ ਦੇਸ਼ ਦਾ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਕਰਮਚਾਰੀ ਹੈ ਅਤੇ ਉਹ ਟੈਕਸ ਵੀ ਦਿੰਦਾ ਹੈ। ਅਸੀਂ ਟੈਕਸ ਵੀ ਦਿੰਦੇ ਹਾਂ ਪੌਨੇ ਤਿੰਨ ਲੱਖ ਰੁਪਏ ਮਹੀਨਾ ਅਤੇ ਜੋ ਬਚਿਆ ਉਸ ਤੋਂ ਵੱਧ ਤਾਂ ਸਾਡੇ ਅਧਿਕਾਰੀ ਅਤੇ ਦੂਜਿਆਂ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ : ਫਲ ਵੇਚ ਰਹੀ ਸੀ 5ਵੀਂ ਕਲਾਸ ਦੀ ਬੱਚੀ, ਸ਼ਖਸ ਨੇ ਸਵਾ ਲੱਖ ਰੁਪਏ 'ਚ ਖਰੀਦੇ 12 ਅੰਬ
ਐਤਵਾਰ ਨੂੰ ਰਾਸ਼ਟਰਪਤੀ ਕੋਵਿੰਦ ਆਪਣੇ ਪਿੰਡ ਪਰੌਂਖ ਪਹੁੰਚੇ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਆਪਣੀ ਮਾਂ ਭੂਮੀ ਨੂੰ ਝੁਕ ਕੇ ਨਮਨ ਕੀਤਾ ਅਤੇ ਉਸ ਦੀ ਮਿੱਟੀ ਨੂੰ ਮੱਥੇ ਨਾਲ ਲਗਾਇਆ। ਦੱਸਣਯੋਗ ਹੈ ਕਿ ਸਾਲ 2017 ਵਿਚ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਰਾਮਨਾਥ ਕੋਵਿੰਦ ਆਪਣੇ ਪਿੰਡ ਗਏ ਹਨ। ਕੋਵਿੰਦ ਆਪਣੀ ਪਤਨੀ ਨਾਲ ਪਹਿਲੀ ਵਾਰ ਰੇਲ ਮਾਰਗ ਰਾਹੀਂ ਕਾਨਪੁਰ ਦੀ ਯਾਤਰਾ 'ਤੇ ਗਏ ਹੋਏ ਹਨ।