ਟਵਿੱਟਰ ਤੇ ਸਰਕਾਰ ਵਿਚਾਲੇ ਵਿਵਾਦ ਦੇ ਚਲਦੇ ਇਸ ਐਪ ਨੂੰ ਹੋ ਰਿਹਾ ਸਭ ਤੋਂ ਜ਼ਿਆਦਾ ਫਾਇਦਾ

Sunday, Jun 06, 2021 - 03:41 PM (IST)

ਗੈਜੇਟ ਡੈਸਕ– ਅਮਰੀਕੀ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਅਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦਾ ਸਿੱਧਾ ਫਾਇਦਾ ਦੇਸੀ ਮਾਈਕ੍ਰੋ-ਬਲਾਗਿੰਗ Koo (ਕੂ) ਐਪ ਨੂੰ ਹੋ ਰਿਹਾ ਹੈ। ਦੇਸ਼ ’ਚ ਸਾਰੀਆਂ ਵੱਡੀਆਂ ਪਾਰਟੀਆਂ ਦੇ ਨੇਤਾ ਹੁਣ ਕੂ ਐਪ ’ਤੇ ਆਪਣੇ ਅਧਿਕਾਰਤ ਅਕਾਊਂਟ ਬਣਾ ਰਹੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਹਾਲ ਹੀ ’ਚ ਆਪਣਾ ਅਕਾਊਂਟ ਕੂ ਐਪ ’ਤੇ ਬਣਾਇਆ ਹੈ, ਉਥੇ ਹੀ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਵੀ ਕੂ ਐਪ ’ਤੇ ਕਾਫੀ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ। 

ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਵੀ ਇਨ੍ਹੀਂ ਦਿਨੀਂ ਇਸ ਮਾਈਕ੍ਰੋ-ਬਲਾਗਿੰਗ ਐਪ ’ਤੇ ਕਾਫੀ ਸਰਗਰਮ ਵਿਖਾਈ ਦੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਅਤੇ ਸੀਨੀਅਰ ਨੇਤਾ ਰਾਘਵ ਚੱਡਾ ਵੀ ਇਸੇ ਐਪ ’ਤੇ ਲਗਾਤਾਰ ਪੋਸਟਾਂ ਪਾ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਸਾਰਿਆਂ ਦੇ ਅਕਾਊਂਟਸ ਟਵਿੱਟਰ ’ਤੇ ਪਹਿਲਾਂ ਤੋਂ ਹੀ ਹਨ ਪਰ ਹੁਣ ਇਨ੍ਹਾਂ ਨੇ ਕੂ ਐਪ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਹੈ। 


Rakesh

Content Editor

Related News