ਮੁੰਬਈ ਨੂੰ ਪਛਾੜ ਕੋਲਕਾਤਾ ਬਣ ਜਾਵੇਗਾ ਦੇਸ਼ ਦਾ ਮੁੱਖ ਵਿੱਤੀ ਕੇਂਦਰ : ਅਮਿਤ ਮਿਤਰਾ

Saturday, Nov 25, 2017 - 09:58 PM (IST)

ਮੁੰਬਈ ਨੂੰ ਪਛਾੜ ਕੋਲਕਾਤਾ ਬਣ ਜਾਵੇਗਾ ਦੇਸ਼ ਦਾ ਮੁੱਖ ਵਿੱਤੀ ਕੇਂਦਰ : ਅਮਿਤ ਮਿਤਰਾ

ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿਤਰਾ ਨੇ ਕਿਹਾ ਕਿ ਅਗਲੇ ਕੁੱਝ ਸਾਲਾਂ 'ਚ ਕੋਲਕਾਤਾ ਮੁੰਬਈ ਤੋਂ ਬਾਅਦ ਦੇਸ਼ ਦਾ ਦੂਜਾ ਮੁੱਖ ਵਿੱਤੀ ਕੇਂਦਰ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਸਮੇਤ 27 ਬੈਂਕ ਵਿੱਤੀ ਕੇਂਦਰ ਸ਼ੁਰੂ ਕਰਨ ਲਈ ਬੰਗਾਲ 'ਚ ਜ਼ਮੀਨ ਲੈ ਰਹੇ ਹਨ, ਜਿੱਥੇ ਇਕ ਵਿੱਤੀ ਸੇਵਾ ਕੇਂਦਰ ਬਣਾਇਆ ਜਾਵੇਗਾ।
ਸਟੇਟ ਬੈਂਕ ਇਸ ਕੇਂਦਰ ਕੋਲੋਂ 11 ਏਕੜ ਜ਼ਮੀਨ 'ਤੇ ਆਪਣਾ ਸਭ ਤੋਂ ਵੱਡਾ ਸਿਖਲਾਈ ਕੇਂਦਰ ਬਣਾ ਰਹੇ ਹਨ। ਮਿਤਰਾ ਨੇ ਕਿਹਾ ਕਿ ਇਹ ਇਕ ਸੰਕੇਤਕ ਹੈ ਕਿ ਉਹ ਬੰਗਾਲ ਨੂੰ ਵਿੱਤੀ ਕੇਂਦਰ ਦੇ ਰੂਪ 'ਚ ਦੇਖ ਰਹੇ ਹਨ। ਸਿਰਫ ਇਹ ਹੀ ਨਹੀਂ ਬਲਕਿ ਐਸ. ਬੀ. ਸੀ. ਦਾ ਬੈਂਕ ਆਫਿਸ ਵੀ ਕੋਲਕਾਤਾ 'ਚ ਹੈ। ਨਿਸ਼ਚਿਤ ਤੌਰ 'ਤੇ ਅਸੀਂ ਮੁੰਬਈ ਨਾਲ ਮੁਕਾਬਲੇ ਵੱਲ ਵੱਧ ਰਹੇ ਹਨ।
ਮਿਤਰਾ ਨੇ ਦਾਅਵਾ ਕੀਤਾ ਕਿ ਬੈਂਕਿੰਗ, ਬੀਮਾ ਅਤੇ ਮਿਊਚੁਅਲ ਫੰਡ ਜਿਵੇਂ ਖੇਤਰਾਂ ਨਾਲ ਸੰਬੰਧਿਤ ਵਿੱਤੀ ਕੇਂਦਰ 100 ਏਕੜ ਤੋਂ ਜ਼ਿਆਦਾ ਖੇਤਰ 'ਚ ਫੈਲਿਆ ਹੋਵੇਗਾ ਅਤੇ ਇਹ ਇਸ ਗੱਲ ਦਾ ਉਦਾਹਰਣ ਹੈ ਕਿ ਬੰਗਾਲ ਕਿਸ ਤਰ੍ਹਾਂ ਤਰੱਕੀ ਕਰ ਰਿਹਾ ਹੈ। ਪੱਛਮੀ ਬੰਗਾਲ ਦਿਵਸ ਮੌਕੇ 'ਤੇ ਇਥੇ ਅੰਤਰਰਾਸ਼ਟਰੀ ਵਪਾਰ ਮੇਲੇ 'ਚ ਆਏ ਮਿਤਰਾ ਨੇ ਦਾਅਵਾ ਕੀਤਾ ਕਿ ਉਨ੍ਹਾ ਦੀ ਪਾਰਟੀ ਦੇ 2011 'ਚ ਸੱਤਾ ਸੰਭਾਲਣ ਤੋਂ ਬਾਅਦ ਸੂਬੇ 'ਚ ਹੁਣ ਤਕ 81 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ।
 


Related News