'ਮੈਨੂੰ ਫਾਂਸੀ ਦੇ ਦਿਓ...', ਪੁੱਛਗਿੱਛ ਦੌਰਾਨ ਪੁਲਸ ਅੱਗੇ ਗਿੜਗਿੜਾਇਆ ਕੋਲਕਾਤਾ ਰੇਪ ਕੇਸ ਦਾ ਦੋਸ਼ੀ
Monday, Aug 12, 2024 - 11:25 PM (IST)
ਨੈਸ਼ਨਲ ਡੈਸਕ : ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਹੈਵਾਨੀਅਤ ਕਰਨ ਵਾਲਾ ਦੋਸ਼ੀ ਹੁਣ ਫਾਂਸੀ ਦੀ ਮੰਗ ਕਰ ਰਿਹਾ ਹੈ। ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਕਿਹਾ, "ਹਾਂ, ਮੈਂ ਗੁਨਾਹ ਕੀਤਾ ਹੈ, ਮੈਨੂੰ ਫਾਂਸੀ ਦਿਓ।" ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਸੰਜੇ ਰਾਏ ਨੂੰ ਲੰਬੇ ਸਮੇਂ ਤੋਂ ਲੜਾਈ-ਝਗੜਾ ਕਰਨ ਦੀ ਆਦਤ ਸੀ। ਪੁੱਛਗਿੱਛ ਦੌਰਾਨ ਆਪਣੀ ਮਾਂ, ਭੈਣ ਤੇ ਪਤਨੀ 'ਤੇ ਵੀ ਹਮਲੇ ਦੀ ਗੱਲ ਕਬੂਲ ਕੀਤੀ ਹੈ।
ਕੋਲਕਾਤਾ ਪੁਲਸ ਨੇ ਪੀੜਤ ਤੇ ਮੁਲਜ਼ਮ ਦੋਵਾਂ ਦੇ ਮੋਬਾਈਲ ਨੰਬਰ ਜ਼ਬਤ ਕੀਤੇ ਹਨ ਤੇ ਮੁਲਜ਼ਮ ਦੇ ਫੋਨ ਦਾ ਡਾਟਾ ਕੱਢਣ ਦੀ ਪ੍ਰਕਿਰਿਆ ਚੱਲ ਰਹੀ ਹੈ। ਹਸਪਤਾਲ ਤੋਂ ਸੀਸੀਟੀਵੀ ਫੁਟੇਡ ਜਾਂਚ ਦੇ ਲਈ ਇਕੱਠੀ ਕੀਤੀ ਗਈ ਹੈ। ਅਧਿਕਾਰੀਆਂ ਨੇ ਨਾ ਸਿਰਫ ਡਾਕਟਰਾਂ ਸਣੇ ਹਸਪਤਾਲ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਹੈ ਬਲਕਿ ਤਾਇਨਾਤ ਪੰਜ ਪੁਲਸ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਤਾਂ ਕਿ ਅਪਰਾਧ ਦੇ ਸਬੰਧ ਵਿਚ ਕੋਈ ਵੀ ਜ਼ਰੂਰੀ ਜਾਣਕਾਰੀ ਰਹਿ ਨਾ ਜਾਵੇ।
ਫਾਰੈਂਸਿਕ ਜਾਂਚ ਲਈ ਭੇਜਿਆ ਗਿਆ ਡੀਐੱਨਏ ਸੈਂਪਲ
ਮਾਮਲੇ ਦੇ ਬਾਰੇ ਵਿਚ ਸੋਸ਼ਲ ਮੀਡੀਆ 'ਤੇ ਵਧਦੀਆਂ ਅਟਕਲਾਂ ਤੇ ਅਫਵਾਹਾਂ ਦੇ ਵਿਚਾਲੇ ਪੁਲਸ ਨੇ ਮਾਮਲੇ ਸਬੰਧੀ 15 ਲੋਕਾਂ ਦੀ ਪਛਾਣ ਕੀਤੀ ਹੈ। ਪੁਲਸ ਸਾਰਿਆਂ ਤੋਂ ਅਪਰਾਧ ਦੇ ਸਬੰਧ ਵਿਚ ਪੁੱਛਗਿੱਛ ਕਰੇਗੀ। ਮਾਮਲੇ ਵਿਚ ਕੋਲਕਾਤਾ ਪੁਲਸ ਫਿਲਹਾਲ ਫਾਰੈਂਸਿਕ ਜਾਂਚ ਕਰ ਰਹੀ ਹੈ। ਮੈਡੀਕਲ ਦੇ ਲਈ ਡੀਐੱਨਏ ਸੈਂਪਲ ਵੀ ਲਏ ਗਏ ਹਨ। ਜਾਂਚ ਦੇ ਲਈ ਇਨ੍ਹਾਂ ਸੈਂਪਲਾਂ ਨੂੰ ਫਾਰੈਂਸਿਕ ਲੈਬ ਵਿਚ ਭੇਜਿਆ ਹੈ।
ਪੁਲਸ ਕਰ ਰਹੀ ਸੀਸੀਟੀਵੀ ਫੁਟੇਜ ਦੀ ਜਾਂਚ
ਆਪਣੀ ਚੱਲ ਰਹੀ ਜਾਂਚ ਵਿਚ ਪੁਲਸ ਹਸਪਤਾਲ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਖਾਸਕਰਕੇ ਰਾਏ ਦੀਆਂ ਪਿਛਲੇ 30 ਦਿਨਾਂ ਦੀਆਂ ਗਤੀਵਿਧੀਆਂ ਦੇਖ ਰਹੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਦੌਰਾਨ ਕਿਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਾਂ ਕਿਸ ਨਾਲ ਸੰਪਰਕ ਕੀਤਾ। ਤਾਂਕਿ ਕਿਸੇ ਸ਼ੱਕੀ ਵਿਵਹਾਰ ਜਾਂ ਗਲਤ ਹਰਕਤ ਦੇ ਪੈਟਰਨ ਦੀ ਪਛਾਣ ਕੀਤੀ ਜਾ ਸਕੇ।