ਕੋਲਕਾਤਾ ਦੀ ਘਟਨਾ ਨਿਰਭਿਆ ਕਾਂਡ ਨਾਲੋਂ ਵੀ ਵੱਧ ਭਿਆਨਕ : ਜਗਦੀਪ ਧਨਖੜ

Monday, Sep 02, 2024 - 12:01 PM (IST)

ਕੋਲਕਾਤਾ ਦੀ ਘਟਨਾ ਨਿਰਭਿਆ ਕਾਂਡ ਨਾਲੋਂ ਵੀ ਵੱਧ ਭਿਆਨਕ : ਜਗਦੀਪ ਧਨਖੜ

ਦੇਹਰਾਦੂਨ (ਭਾਸ਼ਾ)- ਕੋਲਕਾਤਾ 'ਚ ਜੂਨੀਅਰ ਡਾਕਟਰ ਨਾਲ ਕਥਿਤ ਜਬਰ-ਜ਼ਿਨਾਹ ਅਤੇ ਕਤਲ ਦੀ ਘਟਨਾ ਨੂੰ 2012 ’ਚ ਹੋਏ ਨਿਰਭਿਆ ਕਾਂਡ ਨਾਲੋਂ ਵੀ ਜ਼ਿਆਦਾ ਭਿਆਨਕ ਦੱਸਦੇ ਹੋਏ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਨੂੰ ਇਕ ਕ੍ਰਾਂਤੀਵਾਦੀ, ਸੁਰੱਖਿਅਤ ਅਤੇ ਪ੍ਰਣਾਲੀਗਤ ਪ੍ਰਕਿਰਿਆ ਅਪਣਾਉਣੀ ਹੋਵੇਗੀ ਜਿਸ ਨਾਲ ਭਵਿੱਖ ’ਚ ਮਨੁੱਖਤਾ ਦੀ ਸੇਵਾ ’ਚ ਲੱਗੇ ਕਿਸੇ ਖੇਤਰ ਨੂੰ ਕਦੇ ਕੋਈ ਖ਼ਤਰਾ ਨਾ ਹੋਵੇ। ਰਿਸ਼ੀਕੇਸ਼ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਧਨਖੜ ਨੇ ਕਿਹਾ ਕਿ 2012 ’ਚ ਦਰਦਨਾਕ ਨਿਰਭਿਆ ਕਾਂਡ ਹੋਇਆ, ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਕਾਨੂੰਨ ’ਚ ਬਦਲਾਅ ਹੋਇਆ।

ਉਨ੍ਹਾਂ ਕਿਹਾ ਕਿ ਇਹ ਉਸ ਨਾਲੋਂ ਵੀ ਵੱਧ (ਭਿਆਨਕ) ਹੈ। ਇਹ ਅਜਿਹਾ ਸਮਾਂ ਹੈ ਜਦੋਂ ਪੂਰੀ ਦੁਨੀਆ ਸਾਨੂੰ ਵੇਖ ਰਹੀ ਹੈ। ਅਸੀਂ ਅਜਿਹਾ ਦੇਸ਼ ਹਾਂ ਜੋ ਦੁਨੀਆ ਦਾ ਅਗਵਾਈ ਕਰ ਰਿਹਾ ਹੈ। ਅਸੀਂ ਮਾਣ ਨਾਲ ਦੁਨੀਆ ਦੇ ਸਾਹਮਣੇ ‘ਵਸੁਧੈਵ ਕੁਟੁੰਬਕਮ’ ਪੇਸ਼ ਕੀਤਾ ਹੈ। ਉਪ-ਰਾਸ਼ਟਰਪਤੀ ਨੇ ਕਿਹਾ, “ਸਾਡੇ ਪਰਿਵਾਰ ਦੀ ਧੀ ਨੇ ਜਨਤਾ ਦੀ ਸੇਵਾ ਕਰਨ ’ਚ ਨਾ ਦਿਨ ਵੇਖਿਆ ਅਤੇ ਨਾ ਰਾਤ ਅਤੇ ਉਸ ਨਾਲ ਵਹਿਸ਼ੀਪੁਣੇ ਦੇ ਸਿਖਰ ਤੱਕ ਜਬਰ-ਜ਼ਿਨਾਹ... ਅਤੇ (ਫਿਰ) ਕਤਲ ਹੋਇਆ।’’ ਉਨ੍ਹਾਂ ਕਿਹਾ ਕਿ ਇਸ ਨਾਲ ਪੂਰਾ ਡਾਕਟਰ ਭਾਈਚਾਰਾ, ਨਰਸਿੰਗ ਸਟਾਫ, ਹੈਲਥ ਵਾਰੀਅਰਸ ਚਿੰਤਾ ’ਚ ਹਨ, ਪ੍ਰੇਸ਼ਾਨੀ ’ਚ ਹਨ ਅਤੇ ਦੁਖੀ ਹਨ । ਧਨਖੜ ਨੇ ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ ’ਚ ਹੋਈ 9 ਅਗਸਤ ਦੀ ਘਟਨਾ ਨੂੰ ਭਿਆਨਕ ਦੱਸਿਆ ਅਤੇ ਕਿਹਾ ਕਿ ਭਿਆਨਕ ਘਟਨਾਵਾਂ ਪੂਰੀ ਸੱਭਿਅਤਾ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ ਅਤੇ ਉਸ ਆਦਰਸ਼ ਨੂੰ ਨਸ਼ਟ ਕਰ ਦਿੰਦੀਆਂ ਹਨ, ਜਿਸ ਲਈ ਭਾਰਤ ਜਾਣਿਆ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News