ਕੋਲਕਾਤਾ ਡਾਕਟਰ ਕਤਲ ਕੇਸ : ਭੜਕੀ ਭੀੜ ਹਸਪਤਾਲ 'ਚ ਹੋਈ ਦਾਖ਼ਲ, ਐਮਰਜੈਂਸੀ ਵਾਰਡ 'ਚ ਕੀਤੀ ਭੰਨਤੋੜ

Thursday, Aug 15, 2024 - 04:49 AM (IST)

ਕੋਲਕਾਤਾ ਡਾਕਟਰ ਕਤਲ ਕੇਸ : ਭੜਕੀ ਭੀੜ ਹਸਪਤਾਲ 'ਚ ਹੋਈ ਦਾਖ਼ਲ, ਐਮਰਜੈਂਸੀ ਵਾਰਡ 'ਚ ਕੀਤੀ ਭੰਨਤੋੜ

ਕੋਲਕਾਤਾ : ਕੋਲਕਾਤਾ ਤੋਂ ਸਾਹਮਣੇ ਆਈਆਂ ਖ਼ਬਰਾਂ 'ਚ ਆਰਜੀ ਕਰ ਹਸਪਤਾਲ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੀ ਵੱਡੀ ਭੀੜ ਦਿਖਾਈ ਦੇ ਰਹੀ ਸੀ। ਲੋਕ 'ਸਾਨੂੰ ਨਿਆਂ ਚਾਹੀਦਾ ਹੈ' ਦੇ ਨਾਅਰੇ ਲਗਾਉਂਦੇ ਹੋਏ ਸੁਣੇ ਗਏ। ਜਾਣਕਾਰੀ ਮੁਤਾਬਕ ਹਸਪਤਾਲ ਦੇ ਬਾਹਰ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਭੀੜ ਭੜਕ ਗਈ ਅਤੇ ਬੈਰੀਕੇਡ ਤੋੜ ਕੇ ਅੰਦਰ ਵੜ ਗਈ।

ਕੋਲਕਾਤਾ ਦੇ ਆਰਜੀ ਕਰ ਹਸਪਤਾਲ ਦੇ ਬਾਹਰ ਬੁੱਧਵਾਰ ਨੂੰ ਪ੍ਰਦਰਸ਼ਨ ਲਈ ਇਕੱਠੀ ਹੋਈ ਭੀੜ ਭੜਕ ਗਈ। ਗੁੱਸੇ ਵਿਚ ਆਈ ਭੀੜ ਨੇ ਹਸਪਤਾਲ ਵਿਚ ਦਾਖ਼ਲ ਹੋ ਕੇ ਵਾਹਨਾਂ ਦੀ ਭੰਨਤੋੜ ਕੀਤੀ। ਤੁਹਾਨੂੰ ਦੱਸ ਦੇਈਏ ਕਿ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਹੋਏ ਇਕ ਮਹਿਲਾ ਡਾਕਟਰ ਦੇ ਜਬਰ-ਜ਼ਿਨਾਹ ਤੇ ਕਤਲ ਮਾਮਲੇ ਦੀ ਸੀਬੀਆਈ ਜਾਂਚ ਕਰ ਰਹੀ ਹੈ।

PunjabKesari 

ਇਸ ਦੌਰਾਨ ਘਟਨਾ 'ਤੇ ਟੀਐੱਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਕਿਹਾ, 'ਆਰਜੀ ਕਰ ਹਸਪਤਾਲ 'ਚ ਅੱਜ ਰਾਤ ਗੁੰਡਾਗਰਦੀ ਅਤੇ ਭੰਨਤੋੜ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਕ ਜਨਤਕ ਨੁਮਾਇੰਦੇ ਵਜੋਂ ਮੈਂ ਹੁਣੇ ਹੀ ਕੋਲਕਾਤਾ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅੱਜ ਦੀ ਹਿੰਸਾ ਲਈ ਜ਼ਿੰਮੇਵਾਰ ਹਰ ਵਿਅਕਤੀ ਦੀ ਪਛਾਣ ਕੀਤੀ ਜਾਵੇ, ਉਸ ਨੂੰ ਅਗਲੇ 24 ਘੰਟਿਆਂ ਦੇ ਅੰਦਰ ਜਵਾਬਦੇਹ ਬਣਾਇਆ ਜਾਵੇ ਅਤੇ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇ, ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਵੇ।

ਉਧਰ, ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਨੇ ਕਿਹਾ, 'ਮੈਂ ਬਹੁਤ ਨਾਰਾਜ਼ ਹਾਂ, ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਅਸੀਂ ਉਹੀ ਕੀਤਾ ਜੋ ਸਹੀ ਹੈ। ਹੁਣ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪ੍ਰੇਰਿਤ ਮੀਡੀਆ ਮੁਹਿੰਮ ਚਲਾਈ ਜਾ ਰਹੀ ਹੈ, ਇਹ ਕੋਲਕਾਤਾ ਲਈ ਦੁਖਦਾਈ ਹੈ। ਮੌਕੇ 'ਤੇ ਪੁਲਸ ਕਮਿਸ਼ਨਰ ਵਿਨੀਤ ਗੋਇਲ, ਜੁਆਇੰਟ ਸੀਪੀ (ਐੱਚਕਿਊ) ਮੀਰਾਜ ਖਾਲਿਦ, ਡੀਸੀਪੀ ਸੈਂਟਰਲ ਇੰਦਰਾ ਮੁਖਰਜੀ, ਡੀਸੀਪੀ (ਉੱਤਰੀ) ਅਭਿਸ਼ੇਕ ਗੁਪਤਾ ਵੀ ਮੌਜੂਦ ਸਨ।

ਉਧਰ, ਨਿਊਜ਼ ਏਜੰਸੀਆਂ ਦੀਆਂ ਖ਼ਬਰਾਂ ਮੁਤਾਬਕ, ਗੁੱਸੇ ਵਿਚ ਆਈ ਬੇਕਾਬੂ ਭੀੜ ਨੇ ਹਸਪਤਾਲ ਵਿਚ ਦਾਖ਼ਲ ਹੋ ਕੇ ਐਮਰਜੈਂਸੀ ਵਾਰਡ ਵਿਚ ਭੰਨਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਸ ਵੱਲੋਂ ਲਾਏ ਗਏ ਬੈਰੀਕੇਡ ਵੀ ਤੋੜ ਦਿੱਤੇ ਅਤੇ ਪੁਲਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਹਸਪਤਾਲ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਗਿਣਤੀ ਘੱਟ ਸੀ, ਜਿਸ ਕਾਰਨ ਇਹ ਭੜਕੀ ਭੀੜ ਨੂੰ ਕਾਬੂ ਨਹੀਂ ਕਰ ਸਕੇ। ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਜਾਣਕਾਰੀ ਮੁਤਾਬਕ ਕਈ ਲੋਕ ਜ਼ਖਮੀ ਵੀ ਹੋਏ ਹਨ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਸਪਤਾਲ 'ਚ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਕੀਤੀ। ਕੋਲਕਾਤਾ 'ਚ ਲੇਡੀ ਡਾਕਟਰ ਨਾਲ ਵਾਪਰੀ ਘਿਨੌਣੀ ਘਟਨਾ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਬੁੱਧਵਾਰ ਰਾਤ ਨੂੰ ਵੀ ਦਿੱਲੀ ਏਮਜ਼ ਦੇ ਬਾਹਰ ਇਕੱਠੇ ਹੋਏ ਅਤੇ ਇਨਸਾਫ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਹਸਪਤਾਲ ਦੇ ਬਾਹਰ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਸਨ। ਭੀੜ ਭੜਕ ਗਈ ਅਤੇ ਬੈਰੀਕੇਡ ਤੋੜ ਕੇ ਅੰਦਰ ਵੜ ਗਈ। ਭੀੜ ਨੇ ਹਸਪਤਾਲ 'ਚ ਤਾਇਨਾਤ ਪੁਲਸ ਟੀਮ 'ਤੇ ਵੀ ਕਾਬੂ ਪਾ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News