ਸ਼ਾਰਦਾ ਘੋਟਾਲਾ: ਰਾਜੀਵ ਕੁਮਾਰ ਖਿਲਾਫ ਫਿਰ ਸੁਪਰੀਮ ਕੋਰਟ ਪਹੁੰਚੀ CBI, ਮੰਗੀ ਗ੍ਰਿਫਤਾਰੀ ਦੀ ਮਨਜ਼ੂਰੀ

Saturday, Apr 06, 2019 - 04:23 PM (IST)

ਸ਼ਾਰਦਾ ਘੋਟਾਲਾ: ਰਾਜੀਵ ਕੁਮਾਰ ਖਿਲਾਫ ਫਿਰ ਸੁਪਰੀਮ ਕੋਰਟ ਪਹੁੰਚੀ CBI, ਮੰਗੀ ਗ੍ਰਿਫਤਾਰੀ ਦੀ ਮਨਜ਼ੂਰੀ

ਨਵੀਂ ਦਿੱਲੀ-ਸ਼ਾਰਦਾ ਘੋਟਾਲੇ 'ਚ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਲਈ ਸੀ. ਬੀ. ਆਈ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੀ. ਬੀ. ਆਈ ਨੇ ਇਸ ਮਾਮਲੇ 'ਚ ਨਵੀਂ ਪਟੀਸ਼ਨ ਦਾਖਲ ਕਰਕੇ ਕਿਹਾ ਹੈ ਕਿ ਰਾਜੀਵ ਕੁਮਾਰ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ। ਇਸ ਲਈ ਸੁਪਰੀਮ ਕੋਰਟ ਰਾਜੀਵ ਕੁਮਾਰ ਨੂੰ ਗ੍ਰਿਫਤਾਰ ਕਰਨ ਦੀ ਆਗਿਆ ਦੇਵੇ, ਜਿਸ 'ਚ ਪੁੱਛ-ਗਿੱਛ ਕਰਨ 'ਚ ਸਹੂਲਤ ਹੋਵੇ। ਸੀ. ਬੀ. ਆਈ ਨੇ ਅਰਜੀ 'ਚ ਕਿਹਾ ਹੈ ਕਿ ਰਾਜੀਵ ਕੁਮਾਰ ਨੇ ਐੱਸ. ਆਈ. ਟੀ. ਮੁਖੀ ਰਹਿੰਦੇ ਹੋਏ ਵੱਡੇ ਲੋਕਾਂ ਨੂੰ ਬਚਾਇਆ ਹੈ ਅਤੇ ਸਬੂਤ ਨਸ਼ਟ ਕੀਤੇ ਹਨ।

PunjabKesari

ਜ਼ਿਕਰਯੋਗ ਹੈ ਕਿ ਰਾਜੀਵ ਕੁਮਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਹੋਈ ਸੁਣਵਾਈ ਦੌਰਾਨ ਕੋਰਟ ਦੇ ਆਦੇਸ਼ ਤੋਂ ਬਾਅਦ ਸੀ. ਬੀ. ਆਈ ਵੱਲੋਂ ਹਲਫਨਾਮਾ ਸੁਪਰੀਮ ਕੋਰਟ 'ਚ ਦਾਖਲ ਕੀਤਾ ਗਿਆ ਸੀ। ਇਸ ਨੂੰ ਦੇਖਣ ਤੋਂ ਬਾਅਦ ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਸੀ ਕਿ ਰਿਪੋਰਟ ਮੁਤਾਬਕ ਰਾਜੀਵ ਕੁਮਾਰ 'ਤੇ ਗੰਭੀਰ ਦੋਸ਼ ਹਨ।


author

Iqbalkaur

Content Editor

Related News