ਪੱਛਮੀ ਬੰਗਾਲ ''ਚ ''ਬੁਲਬੁਲ'' ਤੂਫਾਨ ਦਾ ਕਹਿਰ, ਕੋਲਕਾਤਾ ਏਅਰਪੋਰਟ 12 ਘੰਟੇ ਲਈ ਬੰਦ
Saturday, Nov 09, 2019 - 11:50 PM (IST)
ਕੋਲਕਾਤਾ — ਬੁਲਬੁਲ ਤੂਫਾਨ ਕਾਰਨ ਕੋਲਕਾਤਾ ਏਅਰਪੋਰਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਏਅਰਪੋਰਟ ਐਤਵਾਰ ਸਵੇਰੇ 6 ਵਜੇ ਤਕ ਬੰਦ ਰਹੇਗਾ। ਏਅਰਪੋਰਟ ਬੰਦ ਕੀਤੇ ਜਾਣ ਨਾਲ ਸਾਰੀਆਂ ਏਅਰਲਾਇੰਸ ਦੀਆਂ ਫਲਾਈਟਾਂ 'ਤੇ ਅਸਰ ਪਵੇਗਾ। ਏਅਰਲਾਇੰਸ ਵੱਲੋਂ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਜਾ ਰਹੀ ਹੈ।
ਵਿਸਤਾਰਾ ਏਅਰਲਾਇੰਸ ਨੇ ਕੀਤਾ ਇਹ ਐਲਾਨ
ਬੁਲਬੁਲ ਤੂਫਾਨ ਕਾਰਨ ਤੇਜ਼ ਹਵਾਵਾਂ ਚੱਲਣ ਕਾਰਨ ਏਅਰਲਾਇੰਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਲਕਾਤਾ ਲਈ ਚਲਾਈ ਜਾ ਰਹੀ ਫਲਾਈਟਸ ਨੂੰ 9 ਨਵੰਬਰ ਤੋਂ ਹੀ ਕੈਂਸਲ ਕਰ ਦਿੱਤਾ ਹੈ। ਯਾਤਰੀਆਂ ਤੋਂ ਟਿਕਟ ਕੈਂਸਲ ਕਰਵਾਉਣ 'ਤੇ ਜਾਂ ਯਾਤਰੀ ਦੀ ਤਰੀਕ ਬਦਲਵਾਉਣ 'ਤੇ ਕੋਈ ਚਾਰਜ ਨਹੀਂ ਲਏ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।
ਸਪਾਈਸ ਜੈੱਟ ਨੇ ਦਿੱਤੀ ਇਹ ਸੁਵਿਧਾ
ਬਜਟ ਏਅਰਲਾਇੰਸ ਕੰਪਨੀ ਸਪਾਈਸ ਜੈੱਟ ਆਪਣੇ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਜੇਕਰ ਕੋਈ ਯਾਤਰੀ ਆਪਣੀ ਟਿਕਟ ਕੈਂਸਲ ਕਰਵਾਉਂਦਾ ਹੈ ਤਾਂ ਉਸ ਤੋਂ ਕੈਂਸਿਲੇਸ਼ਨ ਚਾਰਜ ਨਹੀਂ ਲਿਆ ਜਾਵੇਗਾ। ਇਸੇ ਤਰ੍ਹਾਂ ਜੇਕਰ ਯਾਤਰੀ ਤਰੀਕ ਵਧਾਉਂਦਾ ਹੈ ਤਾਂ ਉਸ ਕੋਲੋ ਟਿਕਟ ਦਾ ਡਿਫ੍ਰੈਂਸ ਵੀ ਨਹੀਂ ਲਿਆ ਜਾਵੇਗਾ। ਇਹ ਸੁਵਿਧਾ ਸਿਰਫ ਕੋਲਕਾਤਾ ਜਾਣ ਵਾਲੀ ਜਾਂ ਉਥੋਂ ਆਉਣ ਵਾਲੀ ਫਲਾਈਟ 'ਤੇ 10 ਨਵੰਬਰ ਤਕ ਦੀ ਫਲਾਈਟ ਲਈ ਹੀ ਲਾਗੂ ਹੋਵੇਗਾ।