ਕੋਲਕਾਤਾ: ਮਟਨ-ਮੱਛੀ ਦੀ ਦਾਅਵਤ ਨੂੰ ਲੈ ਕੇ 2 ਧਿਰਾਂ ''ਚ ਹੋਈ ਲੜਾਈ, ਥਾਣੇ ਦੇ ਸਾਹਮਣੇ ਜੰਮ ਕੇ ਚੱਲੇ ਘਸੁੰਨ-ਮੁੱਕੇ
Sunday, Aug 23, 2026 - 01:50 PM (IST)
ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਦੱਖਣ-ਪੂਰਬੀ ਖੇਤਰ ਆਨੰਦਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਇਲਾਕੇ ਆਨੰਦਪੁਰ ਵਿੱਚ ਇੱਕ ਦਾਅਵਤ ਦੇ ਆਯੋਜਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਵਿਰੋਧੀ ਧੜੇ ਆਪਸ ਵਿੱਚ ਭਿੜ ਗਏ। ਲੜਾਈ ਦੌਰਾਨ ਪਾਰਟੀ ਦਾ ਇਕ ਵਰਕਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ।
ਪੜ੍ਹੋ ਇਹ ਵੀ - ਰਾਸ਼ਨ ਕਾਰਡ ਧਾਰਕਾਂ ਨੂੰ ਫ੍ਰੀ ਮਿਲਣਗੇ ਕੱਪੜੇ ! ਤਿਉਹਾਰੀ ਸੀਜ਼ਨ ਮੌਕੇ CM ਵਿਜੇ ਨੇ ਕੀਤਾ ਐਲਾਨ
ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਆਨੰਦਪੁਰ ਖੇਡ ਮੈਦਾਨ ਵਿੱਚ ਹੋਈ ਝੜਪ ਤੋਂ ਬਾਅਦ ਦੋਵਾਂ ਸਮੂਹਾਂ ਨੇ ਆਨੰਦਪੁਰ ਪੁਲਸ ਸਟੇਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪੁਲਸ ਅਨੁਸਾਰ ਜ਼ਖਮੀ ਭਾਜਪਾ ਵਰਕਰ ਦੇ ਸਿਰ ਵਿੱਚ ਸੱਟ ਲੱਗੀ ਹੈ। ਸਥਾਨਕ ਭਾਜਪਾ ਨੇਤਾ ਅਰੁਣ ਬਿਸਵਾਲ ਨੇ ਦੋਸ਼ ਲਗਾਇਆ ਕਿ ਦਾਅਵਤ ਦੇ ਆਯੋਜਨ ਲਈ ਪਾਰਟੀ ਲੀਡਰਸ਼ਿਪ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਮਾਗਮ ਲਈ ਸਥਾਨਕ ਮੱਛੀ ਅਤੇ ਮਟਨ ਵਪਾਰੀਆਂ ਤੋਂ ਜ਼ਬਰਦਸਤੀ ਵਸੂਲੀ ਕੀਤੀ ਗਈ ਸੀ। ਜਿਨ੍ਹਾਂ ਲੋਕਾਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ, ਉਹ 4 ਮਈ ਤੋਂ ਬਾਅਦ ਹੀ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਵਪਾਰੀਆਂ ਤੋਂ ਪੈਸੇ ਵਸੂਲੇ ਹਨ।
ਪੜ੍ਹੋ ਇਹ ਵੀ - CM ਸੈਣੀ ਦੇ ਕਾਫ਼ਲੇ ’ਚ ਸੁਰੱਖਿਆ ਲਾਪ੍ਰਵਾਹੀ ’ਤੇ 2 DCs ਨੂੰ ਨੋਟਿਸ, SHO ਸਣੇ 18 ਪੁਲਸ ਕਰਮਚਾਰੀ ਮੁਅੱਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
