ਬ੍ਰਿਟੇਨ ਤੋਂ ਵਾਪਸ ਆਵੇਗਾ ਕੋਹਿਨੂਰ! ਭਾਰਤ ਸਰਕਾਰ ਨੇ ਪੁਰਾਤਨ ਵਸਤਾਂ ਲਿਆਉਣ ਲਈ ਤਿਆਰ ਕੀਤੀ ਇਹ ਯੋਜਨਾ
Sunday, May 14, 2023 - 02:23 AM (IST)
ਨਵੀਂ ਦਿੱਲੀ/ਲੰਡਨ (ਭਾਸ਼ਾ): ਭਾਰਤ ਕੋਹਿਨੂਰ ਹੀਰੇ ਸਮੇਤ ਬ੍ਰਿਟੇਨ ਦੇ ਅਜਾਇਬ ਘਰਾਂ ਵਿਚ ਰੱਖੀਆਂ ਮੂਰਤੀਆਂ ਅਤੇ ਬਰਤਾਨਵੀ ਹਕੂਮਤ ਵੇਲੇ ਦੀਆਂ ਹੋਰ ਕਲਾਕ੍ਰਿਤੀਆਂ ਨੂੰ ਵਾਪਸ ਲਿਆਉਣ ਲਈ ਦੇਸ਼ ਵਾਪਸੀ ਮੁਹਿੰਮ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਬ੍ਰਿਟਿਸ਼ ਮੀਡੀਆ ਦੀ ਇਕ ਰਿਪੋਰਟ 'ਚ ਦਿੱਤੀ ਗਈ। ਡੇਲੀ ਟੈਲੀਗ੍ਰਾਫ ਅਖ਼ਬਾਰ ਦਾ ਦਾਅਵਾ ਹੈ ਕਿ ਇਹ ਮੁੱਦਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਤਰਜੀਹਾਂ 'ਚੋਂ ਇਕ ਹੈ, ਜਿਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਅਤੇ ਵਪਾਰਕ ਵਾਰਤਾਵਾਂ ਵਿਚ ਸ਼ਾਮਲ ਕਰਨ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ - IPL 2023: ਮਹੱਤਵਪੂਰਨ ਮੁਕਾਬਲੇ 'ਚ ਪੰਜਾਬ ਦੀ ਦਿੱਲੀ 'ਤੇ ਸ਼ਾਨਦਾਰ ਜਿੱਤ, Play-off ਦੀਆਂ ਉਮੀਦਾਂ ਰੱਖੀਆਂ ਕਾਇਮ
ਕਿਹਾ ਜਾਂਦਾ ਹੈ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਆਜ਼ਾਦੀ ਤੋਂ ਬਾਅਦ ਦੇਸ਼ ਤੋਂ ਬਾਹਰ "ਤਸਕਰੀ" ਕੀਤੀਆਂ ਵਸਤੂਆਂ ਨੂੰ ਮੁੜ ਪ੍ਰਾਪਤ ਕਰਨ ਦੇ ਯਤਨਾਂ ਦੀ ਅਗਵਾਈ ਕਰ ਰਿਹਾ ਹੈ, ਉੱਥੇ ਹੀ ਨਵੀਂ ਦਿੱਲੀ ਦੇ ਅਧਿਕਾਰੀ ਲੰਡਨ ਦੇ ਡਿਪਲੋਮੈਟਾਂ ਨਾਲ ਤਾਲਮੇਲ ਕਰ ਰਹੇ ਹਨ ਤਾਂ ਜੋ ਬਰਤਾਨਵੀ ਹਕੂਮਤ ਦੌਰਾਨ "ਯੁੱਧ ਦੀ ਲੁੱਟ" ਵਜੋਂ ਜ਼ਬਤ ਕੀਤੀਆਂ ਗਈਆਂ ਜਾਂ ਉਤਸ਼ਾਹੀ ਲੋਕਾਂ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਕਲਾਕ੍ਰਿਤੀਆਂ ਰੱਖਣ ਵਾਲੀਆਂ ਸੰਸਥਾਵਾਂ ਨੂੰ ਇਨ੍ਹਾਂ ਨੂੰ ਵਾਪਸ ਕਰਨ ਲਈ ਰਸਮੀ ਅਪੀਲ ਕੀਤੀ ਜਾ ਸਕੇ। ਅਖ਼ਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ, "ਵਾਪਸੀ ਦਾ ਲੰਬਾ ਕੰਮ ਸਭ ਤੋਂ ਆਸਾਨ ਟੀਚਿਆਂ, ਛੋਟੇ ਅਜਾਇਬਘਰਾਂ ਅਤੇ ਨਿੱਜੀ ਅਜਾਇਬਘਰਾਂ ਤੋਂ ਸ਼ੁਰੂ ਹੋਵੇਗਾ, ਜੋ ਭਾਰਤੀ ਕਲਾਕ੍ਰਿਤੀਆਂ ਨੂੰ ਸਵੈਇੱਛਤ ਤੌਰ 'ਤੇ ਸੌਂਪਣ ਲਈ ਤਿਆਰ ਹੋ ਸਕਦੇ ਹਨ, ਅਤੇ ਫਿਰ ਇਹ ਕੋਸ਼ਿਸ਼ ਵੱਡੇ ਅਦਾਰਿਆਂ ਅਤੇ ਸ਼ਾਹੀ ਅਜਾਇਬਘਰਾਂ ਵੱਲ ਵਧੇਗੀ।"
ਇਹ ਖ਼ਬਰ ਵੀ ਪੜ੍ਹੋ - ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦਾ ਪਹਿਲਾ ਬਿਆਨ, ਲੋਕਾਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜਿਹੀਆਂ ਇਤਿਹਾਸਕ ਕਲਾਕ੍ਰਿਤੀਆਂ ਇਕ ਮਜ਼ਬੂਤ ਰਾਸ਼ਟਰੀ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰ ਸਕਦੀਆਂ ਹਨ, ਜਿਵੇਂ ਕਿ ਸੱਭਿਆਚਾਰ ਮੰਤਰਾਲੇ ਵਿਚ ਸੰਯੁਕਤ ਸਕੱਤਰ ਲਿਲੀ ਪੰਡਯਾ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ, “ਪੁਰਾਤਨ ਵਸਤੂਆਂ ਦਾ ਭੌਤਿਕ ਅਤੇ ਅਮੂਰਤ ਦੋਵੇਂ ਮੁੱਲ ਹਨ, ਉਹ ਸੱਭਿਆਚਾਰਕ ਵਿਰਾਸਤ, ਭਾਈਚਾਰੇ ਦੀ ਨਿਰੰਤਰਤਾ ਅਤੇ ਰਾਸ਼ਟਰੀ ਪਛਾਣ ਦਾ ਹਿੱਸਾ ਹਨ। ਇਹਨਾਂ ਕਲਾਕ੍ਰਿਤੀਆਂ ਨੂੰ ਲੁੱਟ ਕੇ, ਤੁਸੀਂ ਉਨ੍ਹਾਂ ਨੂੰ ਇਸ ਮੁੱਲ ਤੋਂ ਲੁੱਟ ਰਹੇ ਹੋ ਅਤੇ ਗਿਆਨ ਤੇ ਭਾਈਚਾਰੇ ਦੀ ਨਿਰੰਤਰਤਾ ਨੂੰ ਤੋੜ ਰਹੇ ਹੋ।" ਕੋਹਿਨੂਰ ਪਿਛਲੇ ਹਫਤੇ ਬ੍ਰਿਟੇਨ ਵਿਚ ਤਾਜਪੋਸ਼ੀ ਸਮਾਰੋਹ ਦੇ ਸਮੇਂ ਸੁਰਖੀਆਂ ਵਿਚ ਸੀ, ਜਦੋਂ ਮਹਾਰਾਣੀ ਕੈਮਿਲਾ ਨੇ ਆਪਣੇ ਤਾਜ ਲਈ ਇਕ ਬਦਲਵਾਂ ਹੀਰਾ ਚੁਣ ਕੇ ਕੂਟਨੀਤਕ ਵਿਵਾਦ ਤੋਂ ਟਾਲ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।