ਜਾਣੋ ਕਿਉਂ ਪ੍ਰਧਾਨ ਮੰਤਰੀ ਮੋਦੀ ਨੇ ''ਮਨ ਕੀ ਬਾਤ'' ''ਚ ਕੀਤਾ ਇਸ ਵਿਦਿਆਰਥਣ ਦਾ ਜ਼ਿਕਰ

03/27/2017 4:31:50 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 30ਵੀਂ ਵਾਰ ਦੇਸ਼ ਦੀ ਜਨਤਾ ਨਾਲ ''ਮਨ ਕੀ ਬਾਤ'' ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ 11ਵੀਂ ਦੀ ਵਿਦਿਆਰਥਣ ਗਾਇਤਰੀ ਦਾ ਜ਼ਿਕਰ ਕੀਤਾ ਅਤੇ ਨੌਜਵਾਨਾਂ ਨੂੰ ਉਸ ਤੋਂ ਪ੍ਰੇਰਨਾ ਲੈਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ,''''ਮੈਨੂੰ ਦੇਹਰਾਦੂਨ ਤੋਂ ਗਾਇਤਰੀ ਨਾਂ ਦੀ ਇਕ ਬੇਟੀ ਨੇ ਮੈਸੇਜ ਭੇਜਿਆ। ਜਿਸ ''ਚ ਇਸ ਬੇਟੀ ਨੇ ਕਿਹਾ ਕਿ ''ਆਦਰਨੀਯ ਪ੍ਰਧਾਨ ਮੰਤਰੀ ਜੀ, ਤੁਹਾਨੂੰ ਮੇਰਾ ਪ੍ਰਣਾਮ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿ ਚੋਣਾਂ 2017 ''ਚ ਤੁਸੀਂ ਭਾਰੀ ਜਿੱਤ ਹਾਸਲ ਕੀਤੀ ਹੈ। ਮੈਂ ਤੁਹਾਡੇ ਨਾਲ ਆਪਣੇ ''ਮਨ ਕੀ ਬਾਤ'' ਕਰਨਾ ਚਾਹੁੰਦੀ ਹਾਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਸਵੱਛਤਾ ਕਿੰਨੀ ਜ਼ਰੂਰੀ ਹੈ। ਮੈਂ ਰੋਜ਼ ਉਸ ਨਦੀ ਤੋਂ ਹੋ ਕੇ ਜਾਂਦੀ ਹੈ, ਜਿਸ ''ਚ ਲੋਕ ਬਹੁਤ ਸਾਰਾ ਕੂੜਾ ਵੀ ਸੁੱਟਦੇ ਹਨ ਅਤੇ ਨਦੀਆਂ ਨੂੰ ਦੂਸ਼ਿਤ ਕਰਦੇ ਹਨ। ਉਹ ਨਦੀ ਰਿਸਪਨਾ ਪੁੱਲ ਤੋਂ ਹੁੰਦੇ ਹੋਏ ਮੇਰੇ ਘਰ ਤੱਕ ਵੀ ਆਉਂਦੀ ਹੈ। ਇਸ ਨਦੀ ਦੀ ਸਾਫ-ਸਫਾਈ ਲਈ ਅਸੀਂ ਬਸਤੀਆਂ ''ਚ ਜਾ ਕੇ ਰੈਲੀ ਵੀ ਕੱਢੀ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਪਰ ਉਸ ਦਾ ਕੁਝ ਫਾਇਦਾ ਨਹੀਂ ਹੋਇਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਇਕ ਟੀਮ ਭੇਜ ਕੇ ਜਾਂ ਫਿਰ ਨਿਊਜ਼ ਪੇਪਰ ਦੇ ਮਾਧਿਅਮ ਨਾਲ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ, ਧੰਨਵਾਦ।'''' 
ਇਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਵਿਦਿਆਰਥਣ ਦੇ ਮਨ ''ਚ ਨਦੀ ਨੂੰ ਲੈ ਕੇ ਕਿੰਨਾ ਦਰਦ ਹੈ। ਉਸ ਨਦੀ ''ਚ ਕੂੜਾ ਦੇਖ ਕੇ ਉਸ ਨੂੰ ਕਿੰਨਾ ਗੁੱਸਾ ਆ ਰਿਹਾ ਹੈ। ਮੈਂ ਇਸ ਨੂੰ ਚੰਗੀ ਨਿਸ਼ਾਨੀ ਮੰਨਦਾ ਹਾਂ। ਮੈਂ ਇਹੀ ਤਾਂ ਚਾਹੁੰਦਾ ਹਾਂ, ਸਵਾ 100 ਕਰੋੜ ਦੇਸ਼ਵਾਸੀਆਂ ਦੇ ਮਨ ''ਚ ਗੰਦਗੀ ਦੇ ਪ੍ਰਤੀ ਗੁੱਸਾ ਪੈਦਾ ਹੋਵੇ। ਇਕ ਵਾਰ ਗੁੱਸਾ ਪੈਦਾ ਹੋਵੇਗਾ, ਨਾਰਾਜ਼ਗੀ ਪੈਦਾ ਹੋਵੇਗੀ, ਉਸ ਦੇ ਪ੍ਰਤੀ ਰੋਸ ਪੈਦਾ ਹੋਵੇਗਾ, ਅਸੀਂ ਹੀ ਗੰਦਗੀ ਦੇ ਖਿਲਾਫ ਕੁਝ ਨਾ ਕੁਝ ਕਰਨ ਲੱਗ ਜਾਵਾਂਗੇ ਅਤੇ ਚੰਗੀ ਗੱਲ ਕਿ ਗਾਇਤਰੀ ਖੁਦ ਆਪਣਾ ਗੁੱਸਾ ਵੀ ਪ੍ਰਗਟ ਕਰ ਰਹੀ ਹੈ, ਮੈਨੂੰ ਸੁਝਾਅ ਵੀ ਦੇ ਰਹੀ ਹੈ ਪਰ ਨਾਲ-ਨਾਲ ਖੁਦ ਇਹ ਵੀ ਕਹਿ ਰਹੀ ਹੈ ਕਿ ਉਸ ਨੇ ਕਾਫੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕਹਿੰਗਾ ਕਿ ਗਾਇਤਰੀ ਦਾ ਸੰਦੇਸ਼ ਸਾਡੇ ਸਾਰਿਆਂ ਲਈ ਸੰਦੇਸ਼ ਬਣਨਾ ਚਾਹੀਦਾ।


Disha

News Editor

Related News