ਜਾਣੋ ਕੌਣ ਹੈ ਨੀਨਾ ਸਿੰਘ, ਜੋ ਬਣੀ CISF ਦੀ ਪਹਿਲੀ ਮਹਿਲਾ DG
Friday, Dec 29, 2023 - 04:18 PM (IST)
ਨਵੀਂ ਦਿੱਲੀ- ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਨੂੰ ਆਪਣੀ ਪਹਿਲੀ ਮਹਿਲਾ ਮੁਖੀ ਮਿਲ ਗਈ ਹੈ। ਰਾਜਸਥਾਨ ਕੈਡਰ ਦੀ 1989 ਬੈਚ ਦੀ ਆਈ.ਪੀ.ਐੱਸ. ਅਧਿਕਾਰੀ ਨੀਨਾ ਸਿੰਘ ਨੂੰ ਸੀ.ਆਈ.ਐੱਸ.ਐੱਫ. ਦਾ ਨਵਾਂ ਚੀਫ਼ ਬਣਾਇਆ ਗਿਆ ਹੈ। ਉਹ ਸੀ.ਆਈ.ਐੱਸ.ਐੱਫ. ਦੀ ਵਿਸ਼ੇਸ਼ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਸੀ। ਹੁਣ ਉਨ੍ਹਾਂ ਨੂੰ ਡਾਇਰੈਕਟਰ ਜਨਰਲ ਬਣਾਉਂਦੇ ਹੋਏ ਕੇਂਦਰੀ ਉਦਯੋਗਿਕ ਫ਼ੋਰਸ ਦੀ ਪੂਰੀ ਕਮਾਨ ਦੇ ਦਿੱਤੀ ਗਈ ਹੈ। ਨੀਨਾ ਸਿੰਘ ਕੇਂਦਰੀ ਫ਼ੋਰਸ 'ਚ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਪ੍ਰਮੋਟ ਹੋਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਹ 2021 ਤੋਂ ਸੀ.ਆਈ.ਐੱਸ.ਐੱਫ. 'ਚ ਹੈ ਅਤੇ ਅਗਲੇ ਸਾਲ 31 ਜੁਲਾਈ ਨੂੰ ਆਪਣੀ ਸੇਵਾਮੁਕਤੀ ਤੱਕ ਇਸ ਅਹੁਦੇ 'ਤੇ ਬਣੀ ਰਹੇਗੀ।
ਇਹ ਵੀ ਪੜ੍ਹੋ : ਡਿਊਟੀ ਪੂਰੀ ਹੋਣ ’ਤੇ ਜਹਾਜ਼ਾਂ ਨੂੰ ਜੈਪੁਰ ’ਚ ਹੀ ਛੱਡ ਗਏ ਪਾਇਲਟ-ਸਟਾਫ਼, 800 ਯਾਤਰੀ ਫਸੇ
ਬਿਹਾਰ ਦੀ ਰਹਿਣ ਵਾਲੀ ਹੈ ਨੀਨਾ ਸਿੰਘ
ਨੀਨਾ ਸਿੰਘ ਰਾਜਸਥਾਨ ਕੈਡਰ ਦੀ 1989 ਬੈਚ ਦੀ ਆਈ.ਪੀ.ਐੱਸ. ਅਧਿਕਾਰੀ ਹੈ। ਉਹ ਮੂਲ ਰੂਪ ਨਾਲ ਬਿਹਾਰ ਦੀ ਰਹਿਣ ਵਾਲੀ ਹੈ। ਪਟਨਾ ਵਿਮੈਨਜ਼ ਕਾਲਜ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ ਨੀਨਾ ਨੇ ਹਾਰਵਰਡ ਯੂਨੀਵਰਸਿਟੀ ਤੋਂ ਲੋਕ ਪ੍ਰਸ਼ਾਸਨ 'ਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ। ਨੀਨਾ ਸਿੰਘ ਕੇਂਦਰ ਸਰਕਾਰ 'ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੀ ਹੈ। ਆਈ.ਪੀ.ਐੱਸ. ਨੀਨਾ ਸਿੰਘ ਨੇ ਕੇਂਦਰੀ ਜਾਂਚ ਬਿਊਰੋ 'ਚ ਸੰਯੁਕਤ ਡਾਇਰੈਕਟਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਦੇ ਪਤੀ ਰੋਹਿਤ ਕੁਮਾਰ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਹਨ, ਜੋ ਮੌਜੂਦਾ ਸਮੇਂ ਕੇਂਦਰੀ ਉਪਭੋਗਤਾ ਮਾਮਲੇ 'ਚ ਮੰਤਰਾਲੇ ਦੇ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8