ਜਾਣੋ ਕਿਹੜੇ-ਕਿਹੜੇ ਦੇਸ਼ਾਂ 'ਚ ਹੁੰਦੇ ਨੇ ਭਾਰਤੀਆਂ 'ਤੇ ਸਭ ਤੋਂ ਜ਼ਿਆਦਾ ਹਮਲੇ

01/29/2018 1:22:57 PM

ਵਾਰਸਾ(ਬਿਊਰੋ)— ਭਾਰਤੀ ਵਿਦਿਆਰਥੀ ਦੇਸ਼ ਦੇ ਬਾਹਰ ਜਾ ਕੇ ਪੜ੍ਹਨ ਨੂੰ ਲੈ ਕੇ ਬਹੁਤ ਉਤਸ਼ਾਹਤ ਹੁੰਦੇ ਹਨ ਅਤੇ ਮਾਤਾ-ਪਿਤਾ ਵੀ ਉਨ੍ਹਾਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਬਾਹਰ ਭੇਜਣਾ ਜ਼ਿਆਦਾ ਪਸੰਦ ਕਰਦੇ ਹਨ ਪਰ ਕਈ ਵਾਰ ਇਹ ਦਾਅ ਉਲਟਾ ਪੈ ਜਾਂਦਾ ਹੈ ਅਤੇ ਉਹ ਉਥੇ ਹਮਲਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਕ ਸਰਕਾਰੀ ਅੰਕੜੇ ਮੁਤਾਬਕ 2017 ਵਿਚ ਬਾਹਰ ਗਏ ਭਾਰਤੀ ਵਿਦਿਆਰਥੀਆਂ 'ਤੇ ਸਭ ਤੋਂ ਜ਼ਿਆਦਾ ਹਮਲੇ ਪੋਲੈਂਡ, ਇਟਲੀ, ਆਸਟ੍ਰੇਲੀਆ, ਰੂਸ, ਬੰਗਲਾਦੇਸ਼, ਬੁਲਗਾਰੀਆ, ਅਮਰੀਕਾ, ਗੁਆਇਨਾ ਅਤੇ ਚੈਕ ਗਣਰਾਜ ਵਿਚ ਹੋਏ ਹਨ। ਅੰਕੜੇ ਇਹ ਵੀ ਦੱਸਦੇ ਹਨ ਕਿ ਭਾਰਤੀ ਵਿਦਿਆਰਥੀਆਂ 'ਤੇ ਸਭ ਤੋਂ ਜ਼ਿਆਦਾ ਹਮਲੇ ਪੋਲੈਂਡ ਵਿਚ ਹੋਏ। ਦੁਨੀਆਭਰ ਵਿਚ 21 ਥਾਵਾਂ 'ਤੇ ਭਾਰਤੀਆਂ 'ਤੇ ਹਮਲੇ ਹੋਏ, ਜਿਸ ਵਿਚ 9 ਇਕੱਲੇ ਪੋਲੈਂਡ ਵਿਚ ਹੋਏ।
ਇਕ ਖਬਰ ਮੁਤਾਬਕ ਇਕ ਭਾਰਤੀ ਅਧਿਕਾਰੀ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਤੱਕ ਭਾਰਤੀ ਵਿਦਿਆਰਥੀਆਂ ਲਈ ਪੋਲੈਂਡ ਕੋਈ ਪਸੰਦੀਦਾ ਜਗ੍ਹਾ ਨਹੀਂ ਹੁੰਦਾ ਸੀ ਪਰ ਪਿਛਲੇ ਕੁੱਝ ਸਾਲਾਂ ਵਿਚ ਇਹ ਸਥਿਤੀ ਬਦਲੀ ਹੈ। ਇਸ ਦੇਸ਼ ਵਿਚ ਕਰੀਬ 2,500 ਭਾਰਤੀ ਵਿਦਿਆਰਥੀ ਪੜ੍ਹਦੇ ਹਨ। ਹੁਣ ਤੱਕ ਦੇ ਹਮਲਿਆਂ ਦੇ ਆਧਾਰ 'ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ 'ਤੇ ਇਹ ਹਮਲੇ ਨਸਲੀ ਭੇਦਭਾਵ ਕਾਰਨ ਹੋਏ ਸਨ। ਮਾਰਚ 2017 ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿਟਰ 'ਤੇ ਇਸ ਸਬੰਧ ਵਿਚ ਮਾਮਲਾ ਚੁੱਕੇ ਜਾਣ ਤੋਂ ਬਾਅਦ ਪੋਲੈਂਡ ਸਥਿਤ ਭਾਰਤੀ ਦੂਤਘਰ ਤੋਂ ਰਿਪੋਰਟ ਮੰਗੀ ਸੀ। ਉਸ ਟਵੀਟ ਵਿਚ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਇਕ ਭਾਰਤੀ ਵਿਦਿਆਰਥੀ ਨੂੰ ਪੋਲੈਂਡ ਵਿਚ ਇਕ ਟਰਾਮ ਨਾਲ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਹਾਲਾਂਕਿ ਉਸ ਵਿਦਿਆਰਥੀ ਨੂੰ ਤੁਰੰਤ ਮੈਡੀਕਲ ਸੁਵਿਧਾ ਦਿੱਤੀ ਗਈ। ਜਿਸ ਨਾਲ ਉਸ ਦੀ ਜਾਨ ਬਚ ਗਈ। ਇਸ ਨੂੰ ਨਸਲੀ ਹਮਲਾ ਕਿਹਾ ਗਿਆ ਪਰ ਸਰਕਾਰ ਨੇ ਇਸ ਨੂੰ ਕਦੇ ਸਵੀਕਾਰ ਨਹੀਂ ਕੀਤਾ।
ਅੰਕੜਿਆਂ ਮੁਤਾਬਕ 2017 ਵਿਚ 5.8 ਲੱਖ ਭਾਰਤੀ ਵਿਦੇਸ਼ ਪੜ੍ਹਨ ਲਈ ਗਏ। ਪੋਲੈਂਡ ਤੋਂ ਬਾਅਦ ਇਟਲੀ ਦੂਜਾ ਅਜਿਹਾ ਦੇਸ਼ ਹੈ, ਜਿੱਥੇ ਭਾਰਤੀ ਵਿਦਿਆਰਥੀਆਂ 'ਤੇ ਸਭ ਤੋਂ ਜ਼ਿਆਦਾ ਹਮਲੇ ਹੋਏ। 2017 ਵਿਚ ਇਟਲੀ ਵਿਚ ਭਾਰਤੀ ਵਿਦਿਆਰਥੀਆਂ 'ਤੇ ਹਮਲੇ ਦੇ 3 ਮਾਮਲੇ ਸਾਹਮਣੇ ਆਏ। ਆਸਟ੍ਰੇਲੀਆ ਵਿਚ ਅਜਿਹੀਆਂ 2 ਘਟਨਾਵਾਂ ਹੋਈਆਂ। ਰੂਸ, ਬੰਗਲਾਦੇਸ਼, ਬੁਲਗਾਰੀਆ, ਅਮਰੀਕਾ, ਗੁਆਇਨਾ ਅਤੇ ਚੈਕ ਗਣਰਾਜ ਵਿਚ ਭਾਰਤੀ ਵਿਦਿਆਰਥੀਆਂ 'ਤੇ ਇਕ-ਇਕ ਵਾਰ ਹਮਲੇ ਦੀ ਖਬਰ ਆਈ। ਉਥੇ ਹੀ 2016 ਵਿਚ ਯੁਕਰੇਨ ਵਿਚ 2 ਭਾਰਤੀ ਵਿਦਿਆਰਥੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।


Related News