ਦੇਸ਼ ਦੇ 1400 ਲੋਕਾਂ ਨੂੰ 3800 ਕਰੋੜ ਦਾ ਕਰਜ਼ਾ ਦੇਣ ਵਾਲੇ ਆਸਾਰਾਮ ਦੀ ਜਾਣੋ ਕਿਨੀਂ ਹੈ ਜਾਇਦਾਦ

04/26/2018 9:42:24 AM

ਨਵੀਂ ਦਿੱਲੀ — ਬਲਾਤਕਾਰ ਦੇ ਦੋਸ਼ 'ਚ ਕਰੀਬ 4 ਸਾਲ ਤੋਂ ਜੇਲ 'ਚ ਬੰਦ ਆਸਾਰਾਮ ਨੂੰ ਬੁੱਧਵਾਰ ਨੂੰ ਜੋਧਪੁਰ ਦੀ ਅਦਾਲਤ ਨੇ ਬਲਾਤਕਾਰੀ ਕਰਾਰ ਦਿੱਤਾ ਹੈ। ਆਸਾਰਾਮ 'ਤੇ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਕੇਸ ਚਲ ਰਿਹਾ ਸੀ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਰੋੜਾਂ ਰੁਪਿਆ, ਘਰ ਪਰਿਵਾਰ ਹੋਣ ਦੇ ਬਾਵਜੂਦ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਜੇਲ ਦੇ ਅੰਦਰ ਭੁਗਤਨੀ ਹੋਵੇਗੀ। ਕੀ ਤੁਸੀਂ ਜਾਣਦੇ ਹੋ ਰਾਮ ਰਹੀਮ ਕੋਲ ਇਸ ਸਮੇਂ ਕਿੰਨ੍ਹੇ ਕਰੋੜ ਦੀ ਜਾਇਦਾਦ ਹੈ।

ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦਾ ਸੀ ਆਸਾਰਾਮ
ਆਸਾਰਾਮ ਨੇ ਸ਼ੁਰੂਆਤ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਕੀਤਾ। ਫਿਰ ਹੱਤਿਆ ਦੇ ਮਾਮਲੇ ਵਿਚ ਜੇਲ ਗਿਆ। ਉਸ ਤੋਂ ਬਾਅਦ ਅਜਮੇਰ ਵਿਚ ਤਾਂਗਾ ਚਲਾਇਆ। ਗੁਰੂ ਲੀਲਾ ਸ਼ਾਹ ਦੀ ਸ਼ਰਨ ਵਿਚ ਜਾਣ ਤੋਂ ਬਾਅਦ ਕਿਸਮਤ ਪਲਟੀ ਅਤੇ ਲੱਖਾਂ ਲੋਕ ਉਸ ਦੇ ਭਗਤ ਬਣ ਗਏ। ਆਸਾਰਾਮ ਕੋਲ 10 ਹਜ਼ਾਰ ਕਰੋੜ ਤੋਂ ਵੱਧ ਦੀ ਜਾਇਦਾਦ ਹੈ।

PunjabKesari
ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਆਸਾਰਾਮ ਨੇ 2008-09 ਤੋਂ ਲਗਾਤਾਰ 2300 ਕਰੋੜ ਰੁਪਏ ਦੀ ਅਣਦੱਸੀ ਆਮਦਨ ਨੂੰ ਵਿਭਾਗ ਤੋਂ ਲੁਕਾ ਕੇ ਰੱਖਿਆ। ਜਾਂਚ ਦੌਰਾਨ ਇਸ ਤਰ੍ਹਾਂ ਦੇ ਬੇਨਾਮ ਨਿਵੇਸ਼ ਦਾ ਪਤਾ ਲੱਗਾ ਜਿਨ੍ਹਾਂ ਦਾ ਸਬੰਧ ਆਸਾਰਾਮ ਅਤੇ ਉਨ੍ਹਾਂ ਦੇ ਪੈਰੋਕਾਰਾਂ ਨਾਲ ਸੀ। ਇਹ ਨਿਵੇਸ਼ ਰਿਅਲ ਅਸਟੇਟ, ਮਿਊਚੁਅਲ ਫੰਡ, ਸ਼ੇਅਰ,ਕਿਸਾਨ ਵਿਕਾਸ ਪੱਤਰ ਅਤੇ ਫਿਕਸਡ ਡਿਪਾਜ਼ਿਟ ਦੇ ਰੂਪ ਵਿਚ ਕੀਤੇ ਗਏ ਸਨ।
ਇਨ੍ਹਾਂ ਵਿਚੋਂ ਜ਼ਿਆਦਾਤਰ ਨਿਵੇਸ਼ ਕਲਕੱਤਾ ਸਥਿਤ ਉਨ੍ਹਾਂ ਸੱਤ ਕੰਪਨੀਆਂ ਵਲੋਂ ਕੀਤਾ ਗਿਆ ਸੀ ਜਿਨ੍ਹਾਂ ਨੂੰ ਜਾਂ ਤਾਂ ਆਸਾਰਾਮ ਵਲੋਂ ਜਾਂ ਫਿਰ ਉਸ ਦੇ ਪੈਰੋਕਾਰਾਂ ਦੁਆਰਾ ਪ੍ਰਾਪਤ ਕੀਤਾ ਗਿਆ ਸੀ। 
ਆਮਦਨ ਕਰ ਵਿਭਾਗ ਦੀ ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਕਿ ਆਸਾਰਾਮ ਨੇ ਆਪਣੇ ਪੈਰੋਕਾਰਾਂ ਦੁਆਰਾ ਕਥਿਤ ਤੌਰ 'ਤੇ ਕਰਜ਼ਾ ਦੇਣ ਦੀ ਯੋਜਨਾ ਬਣਾਈ ਹੋਈ ਸੀ। ਬਿਲਡਰਾਂ, ਆਮ ਲੋਕਾਂ ਅਤੇ ਸੰਸਥਾਵਾਂ ਨੂੰ 1 ਤੋਂ 2 ਫੀਸਦੀ ਦੀਆਂ ਮਹੀਨੇਵਾਰ ਵਿਆਜ ਦਰਾਂ 'ਤੇ ਨਕਦੀ ਕਰਜ਼ਾ ਦਿੱਤਾ ਜਾਂਦਾ ਸੀ।
ਆਸਾਰਾਮ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ 1991-92 ਤੋਂ ਪੂਰੇ ਭਾਰਤ 'ਚ 1400 ਲੋਕਾਂ ਨੂੰ ਕਰਜ਼ੇ ਦੇ ਤੌਰ 'ਤੇ 3800 ਕਰੋੜ ਰੁਪਏ ਦਿੱਤੇ ਹੋਏ ਸਨ। ਸਾਰਾ ਕਰਜ਼ਾ ਨਕਦੀ ਦੇ ਰੂਪ ਵਿਚ ਹੀ ਦਿੱਤਾ ਗਿਆ ਸੀ। ਸੁਰੱਖਿਆ ਜਾਂ ਗਰੰਟੀ ਦੇ ਤੌਰ 'ਤੇ ਕਰਜ਼ਾ ਲੈਣ ਵਾਲਿਆਂ ਕੋਲੋਂ ਪੋਸਟ ਡੇਟਿਡ ਚੈੱਕ, ਪਰੋਮਿਸਰੀ ਨੋਟ ਅਤੇ ਜ਼ਮੀਨ ਦੇ ਕਾਗਜ਼ਾਤ ਲਏ ਜਾਂਦੇ ਸਨ। 
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਯੋਜਨਾ ਦਾ ਇਸਤੇਮਾਲ ਆਸ਼ਰਮਾਂ ਨੂੰ ਮਿਲੇ ਦਾਨ ਨੂੰ ਲੁਕਾਉਣ ਲਈ ਕੀਤਾ ਜਾਂਦਾ ਸੀ। 

PunjabKesari
ਇੰਦੌਰ ਦੇ ਖੰਡਵਾ ਰੋਡ ਆਸ਼ਰਮ 'ਤੇ 31 ਅਗਸਤ 2013 ਦੀ ਰਾਤ ਆਸਾਰਾਮ ਨੂੰ ਗ੍ਰਿਫਤਾਰ ਕੀਤਾ ਗਿਆ, ਇਹ ਆਸ਼ਰਮ ਕਈ ਵਿਵਾਦਾਂ ਨਾਲ ਘਿਰਿਆ ਰਿਹਾ। 7 ਏਕੜ ਦੀ ਸਰਕਾਰੀ ਜ਼ਮੀਨ 'ਤੇ ਗੈਰਕਾਨੂੰਨੀ ਕਬਜ਼ਾ ਸਰਕਾਰ ਅੱਜ ਤੱਕ ਨਹੀਂ ਹਟਾ ਸਕੀਂ।
PunjabKesari
ਜੇਲ ਜਾਣ ਤੋਂ ਬਾਅਦ ਆਸਾਰਮ ਦਾ ਭੋਪਾਲ ਸਥਿਤ ਗਾਂਧੀ ਨਗਰ ਆਸ਼ਰਮ ਦੀ ਜ਼ਮੀਨ 'ਤੇ ਵੀ ਕਬਜ਼ਾ ਹੈ।


Related News