ਜਾਣੋ ਕਰਨਾਟਕ ''ਚ ਕਿੰਨੀਆਂ ਸੀਟਾਂ, ਕਿੰਨੇ ਵੋਟਰ ਅਤੇ ਕਿੰਨੇ ਦਲ

Tuesday, Mar 27, 2018 - 01:34 PM (IST)

ਜਾਣੋ ਕਰਨਾਟਕ ''ਚ ਕਿੰਨੀਆਂ ਸੀਟਾਂ, ਕਿੰਨੇ ਵੋਟਰ ਅਤੇ ਕਿੰਨੇ ਦਲ

ਕਰਨਾਟਕ— ਕਰਨਾਟਕ ਵਿਧਾਨ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਹੋ ਚੁਕਿਆ ਹੈ। 224 ਸੀਟਾਂ ਲਈ ਵੋਟਿੰਗ 12 ਮਈ ਨੂੰ ਹੋਵੇਗੀ ਅਤੇ 15 ਮਈ ਨੂੰ ਇਸ ਦੇ ਨਤੀਜੇ ਐਲਾਨ ਕੀਤੇ ਜਾਣਗੇ। ਇਹ 15ਵੀਂ ਵਿਧਾਨ ਸਭਾ ਲਈ ਚੋਣਾਂ ਹੋਣਗੀਆਂ। ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 28 ਮਈ 2018 ਨੂੰ ਖਤਮ ਹੋ ਜਾਵੇਗਾ। ਕਰਨਾਟਕ ਰਾਜ ਦਾ ਗਠਨ ਇਕ ਨਵੰਬਰ 1956 'ਚ ਹੋਇਆ। ਪਹਿਲੀ ਵਿਧਾਨ ਸਭਾ ਦਾ ਗਠਨ 18 ਜੂਨ 1952 'ਚ ਹੋਇਆ।
ਵਿਧਾਨ ਸਭਾ 'ਚ ਕੁੱਲ ਸੀਟਾਂ- 224
ਕੁੱਲ ਵੋਟਰ- 4.9 ਕਰੋੜ (ਸਾਲ 2013 ਦੀਆਂ ਚੋਣਾਂ 'ਚ 4.3 ਕਰੋੜ ਵੋਟਰ ਸਨ)
ਕਰਨਾਟਕ 'ਚ ਨੌਜਵਾਨ ਵੋਟਰਾਂ ਦੀ ਗਿਣਤੀ 15.4 ਲੱਖ ਹੈ, ਜੋ ਪਿਛਲੀਆਂ ਚੋਣਾਂ 'ਚ 7.2 ਲੱਖ ਸੀ, ਉਨ੍ਹਾਂ ਦੀ ਗਿਣਤੀ 'ਚ 113 ਫੀਸਦੀ ਵਾਧਾ ਹੋਇਆ ਹੈ। ਉੱਥੇ ਹੀ ਕਰਨਾਟਕ 'ਚ 4340 ਟਰਾਂਸਜੈਂਡਰਜ਼ ਵੋਟਰ ਵੀ ਹਨ। ਹਰ ਵਿਧਾਨ ਸਭਾ 'ਚ ਔਸਤ 2.2 ਲੱਖ ਵੋਟਰ ਹਨ, ਪਿਛਲੀਆਂ ਚੋਣਾਂ 'ਚ ਹਰ ਵਿਧਾਨ ਸਭਾ 'ਚ 1.8 ਲੱਖ ਔਸਤ ਵੋਟਰ ਸਨ।
ਸਭ ਤੋਂ ਵਧ ਵੋਟਰ ਬੈਂਗਲੁਰੂ ਸਾਊਥ 'ਚ ਹਨ। ਇਹ 5 ਲੱਖ ਹਨ, ਉੱਥੇ ਹੀ ਸਭ ਤੋਂ ਘੱਟ ਵੋਟਰ ਚਿਕਮੰਗਲੂਰ ਵਿਧਾਨ ਸਭਾ ਸੀਟ 'ਤੇ ਹਨ, ਜੋ 1.6 ਲੱਖ ਹੈ।
ਕੁੱਲ ਆਬਾਦੀ- 61.1 ਕਰੋੜ
ਸਾਖਰਤਾ- 75.60 ਫੀਸਦੀ
ਕੁੱਲ ਜ਼ਿਲੇ- 30 ਜ਼ਿਲੇ, 270 ਕਸਬੇ, 29406 ਪਿੰਡ
ਪਿਛਲੀਆਂ ਚੋਣਾਂ 'ਚ ਸਥਿਤੀ
ਸਾਲ 2013 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ 122 ਸੀਟਾਂ ਜਿੱਤੀਆਂ ਸਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ 43 ਅਤੇ ਜਨਤਾ ਦਲ (ਸੈਕੁਲਰ) ਨੇ 37।
ਇਸ ਵਾਰ ਚੋਣਾਂ 'ਚ ਕਿਹੜੇ-ਕਿਹੜੇ ਦਲ
ਕਰਨਾਟਕ ਦੀਆਂ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੁਕਾਬਲਾ ਕਾਂਗਰਸ, ਭਾਜਪਾ ਅਤੇ ਜੇ.ਡੀ.ਐੱਸ. ਦਰਮਿਆਨ ਹੋਵੇਗਾ ਪਰ ਮੈਦਾਨ 'ਚ ਕਈ ਹੋਰ ਪਾਰਟੀਆਂ ਵੀ ਹੋਣਗੀਆਂ। ਆਮ ਆਦਮੀ ਪਾਰਟੀ ਵੀ ਇਨ੍ਹਾਂ ਚੋਣਾਂ 'ਚ ਸ਼ਾਮਲ ਹੋਵੇਗੀ।
ਮੁੱਖ ਦਲ- ਕਾਂਗਰਸ, ਭਾਰਤੀ ਜਨਤਾ ਪਾਰਟੀ, ਜਨਤਾ ਦਲ ਸੈਕੁਲਰ
ਹੋਰ ਦਲ- ਆਮ ਆਦਮੀ ਪਾਰਟੀ, ਬੀ.ਐੱਸ.ਪੀ. ਸੀ.ਪੀ.ਆਈ. (ਐੱਮ.), ਸੀ.ਪੀ.ਆਈ., ਐੱਨ.ਸੀ.ਪੀ., ਜੇ.ਡੀ.ਯੂ, ਸਮਾਜਵਾਦੀ ਪਾਰਟੀ, ਕਰਨਾਟਕ ਜਨਤਾ ਪਾਰਟੀ, ਬੀ. ਸ਼੍ਰੀ ਮੁਲੂ ਕਾਂਗਰਸ ਪਾਰਟੀ।


Related News