ਚਾਕੂ ਦੀ ਨੋਕ ''ਤੇ ਪਤੀ ਨੂੰ ਬਣਾਇਆ ਬੰਧਕ, ਪਤਨੀ ਨਾਲ ਕੀਤਾ ਗੈਂਗਰੇਪ

04/01/2019 10:28:49 AM

ਰੋਹਤਕ— ਹਰਿਆਣਾ ਦੇ ਰੋਹਤਕ ਜ਼ਿਲੇ 'ਚ ਸ਼ਨੀਵਾਰ ਨੂੰ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ। ਰੋਹਤਕ ਦੇ ਸਾਂਪਲਾ-ਖਰਖੌਦਾ ਰੋਡ 'ਤੇ ਪਿੰਡ ਹਸਨਗੜ੍ਹ ਗਊਸ਼ਾਲਾ ਕੋਲ ਇਕ ਔਰਤ ਨਾਲ ਤਿੰਨ ਬਦਮਾਸ਼ਾਂ ਨੇ ਸਮੂਹਕ ਬਲਾਤਕਾਰ ਕੀਤਾ। ਔਰਤ ਆਪਣੇ ਪਤੀ ਨਾਲ ਬਾਈਕ 'ਤੇ ਸਾਂਪਲਾ ਤੋਂ ਖਰਖੌਦਾ ਦਵਾਈ ਲੈ ਕੇ ਵਾਪਸ ਆ ਰਹੀ ਸੀ। ਰਸਤੇ 'ਤੇ ਬੁਲੇਟ 'ਤੇ ਆਏ ਤਿੰਨ ਬਦਮਾਸ਼ਾਂ ਨੇ ਉਨ੍ਹਾਂ ਦੀ ਬਾਈਕ ਜ਼ਬਰਨ ਰੁਕਵਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਔਰਤ ਦਾ ਮੈਡੀਕਲ ਕਰਵਾ ਕੇ ਅਣਪਛਾਤੇ ਨੌਜਵਾਨਾਂ 'ਤੇ ਕੇਸ ਦਰਜ ਕਰ ਲਿਆ ਹੈ। ਬਦਮਾਸ਼ਾਂ ਨੇ ਪਤੀ ਨੂੰ ਚਾਕੂ ਦੀ ਨੋਕ 'ਤੇ ਬੰਧਕ ਬਣਾ ਲਿਆ ਅਤੇ ਉਸ ਦੇ ਸਾਹਮਣੇ ਹੀ ਪਤਨੀ ਨਾਲ ਸਮੂਹਕ ਬਲਾਤਕਾਰ ਕੀਤਾ। ਗੈਂਗਰੇਪ ਦੇ ਬਾਅਦ ਉਹ ਪੈਸੇ ਵੀ ਲੁੱਟ ਕੇ ਲੈ ਗਏ।
 

ਪੀੜਤ ਉੱਤਰ ਪ੍ਰਦੇਸ਼ ਦੇ ਵਾਸੀ ਹਨ
ਪੀੜਤਾ ਦੇ ਪਤੀ ਨੇ ਦੱਸਿਆ ਕਿ ਉਹ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦਾ ਰਹਿਣ ਵਾਲਾ ਹੈ ਪਰ ਇਸ ਸਮੇਂ ਉਹ ਪਰਿਵਾਰ ਸਮੇਤ ਖਰਖੌਦਾ 'ਚ ਰਹਿ ਰਿਹਾ ਹੈ। ਕੁਝ ਸਮੇਂ ਤੋਂ ਉਸ ਦੀ ਪਤਨੀ ਬੀਮਾਰ ਹੈ। ਸ਼ਨੀਵਾਰ ਨੂੰ ਦੋਵੇਂ ਦਵਾਈ ਲੈਣ ਸਾਂਪਲਾ 'ਚ ਇਕ ਡਾਕਟਰ ਕੋਲ ਗਏ ਸਨ ਅਤੇ ਦੇਰ ਸ਼ਾਮ ਵਾਪਸ ਖਰਖੌਦਾ ਆ ਰਹੇ ਸਨ। ਰਸਤੇ 'ਚ 8 ਵਜੇ ਹਸਨਗੜ੍ਹ ਗਊਸ਼ਾਲਾ ਕੋਲ ਪਿੱਛਿਓਂ ਇਕ ਬੁਲੇਟ ਬਾਈਕ ਆਈ ਅਤੇ ਉਸ 'ਤੇ ਸਵਾਰ 3 ਬਦਮਾਸ਼ਾਂ ਨੇ ਜ਼ਬਰਨ ਰੋਕ ਲਿਆ।
 

ਬਦਮਾਸ਼ਾਂ ਨੇ ਰਹਿਮ ਨਹੀਂ ਕੀਤਾ
ਬਦਮਾਸ਼ ਚਾਕੂ ਦੀ ਨੋਕ 'ਤੇ ਉਨ੍ਹਾਂ ਨੂੰ ਨਿਰਮਾਣ ਅਧੀਨ ਹਾਈਵੇਅ ਵੱਲ ਲੈ ਗਏ। ਉੱਥੇ ਤਿੰਨਾਂ ਨੇ ਖੱਡ 'ਚ ਲਿਜਾ ਕੇ ਔਰਤ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ ਅਤੇ ਪਤੀ ਨੂੰ ਚਾਕੂ ਦੀ ਨੋਕ 'ਤੇ ਬੰਧਕ ਬਣਾਈ ਰੱਖਿਆ। ਸਾਡੇ 'ਤੇ ਬਦਮਾਸ਼ਾਂ ਨੇ ਬਿਲਕੁੱਲ ਹੀ ਰਹਿਮ ਨਹੀਂ ਕੀਤਾ। ਗੈਂਗਰੇਪ ਤੋਂ ਬਾਅਦ ਬਦਮਾਸ਼ ਉਸ ਕੋਲੋਂ 7 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਉਨ੍ਹਾਂ 'ਚੋਂ ਉਹ ਇਕ ਬਦਮਾਸ਼ ਨੂੰ ਸਾਗਰ ਦੇ ਨਾਂ ਨਾਲ ਪੁਕਾਰ ਰਹੇ ਸਨ। ਬਾਅਦ 'ਚ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਦੋਸ਼ੀ ਅਜੇ ਫਰਾਰ ਹਨ।


DIsha

Content Editor

Related News