ਕਿਸ਼ਤਵਾੜ ਦੇ ਕੇਸ਼ਵਨ ਜੰਗਲ ''ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ

06/21/2019 6:06:21 PM

ਕਿਸ਼ਤਵਾੜ: ਸ਼ਹਿਰ ਦੇ ਕੇਸ਼ਵਨ ਜੰਗਲ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁਠਭੇੜ ਜਾਰੀ ਹੈ। ਅਧਿਕਾਰਕ ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੂੰ ਜੰਗਲ 'ਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ 'ਤੇ ਫੌਜ ਤੇ ਕਿਸ਼ਤਵਾੜ ਪੁਲਸ ਨੇ ਜਦ ਜੰਗਲ 'ਚ ਤਲਾਸ਼ੀ ਮੁਹਿੰਮ ਚਲਾਈ ਤਾਂ ਲੁਕੇ ਅੱਤਵਾਦੀਆਂ ਨੇ ਆਪਣਾ ਆਪ ਨੂੰ ਚਾਰੇ ਪਾਸਿਓ ਘਿਰਿਆ ਦੇਖ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰੀਬ ਇਕ ਘੰਟੇ ਤੋਂ ਦੋਵਾਂ ਪਾਸਿਓ ਗੋਲੀਬਾਰੀ ਜਾਰੀ ਹੈ। 


Related News